ਤੁਰ ਜਾਣ ਵਾਲਿਆ ਵੇ

ਇੱਕ ਸਨਸਨੀ ਫੈਲਾ ਕੇ , ਤੁਰ ਜਾਣ ਵਾਲਿਆ ਵੇ |
ਕਿਥੇ ਹੈਂ ਮੁਸਕੁਰਾ ਕੇ, ਤੁਰ ਜਾਣ ਵਾਲਿਆ ਵੇ |

ਰੰਗ ਵੱਖ ਵੱਖ ਤੇਰੇ, ਹੁਣ ਕਿਓਂ ਕਿਤੇ ਨਾ ਦਿਸਦੇ,
ਹੱਸਕੇ ਕਦੀ ਰੁਆ ਕੇ , ਤੁਰ ਜਾਣ ਵਾਲਿਆ ਵੇ |

ਦੱਸ ਮਹਿਕ ਤੇਰੀ ਦਾ ਮੈਂ ਹੁਣ ਕੀ ਕਰਾਂ ਚੰਦਰਿਆ
ਵਿਹੜੇ ਮੇਰੇ 'ਚ ਆ ਕੇ , ਤੁਰ ਜਾਣ ਵਾਲਿਆ ਵੇ |

ਮੰਨਣ ਨਾ ਖਾਲੀ ਬਾਹਾਂ, ਕਿ ਓਹ ਸੀ ਕੋਈ ਛਲਾਵਾ
ਕੇਰਾਂ ਗਲੇ ਲਗਾ ਕੇ , ਤੁਰ ਜਾਣ ਵਾਲਿਆ ਵੇ |

ਗੱਡੀਆਂ ਨੇ ਦਰ ਤੇ ਅਖੀਆਂ, ਪਿਛੋਂ ਦੀ ਮੀਟ ਆ ਕੇ
ਇੱਕ ਵਾਰ ਫਿਰ ਡਰਾ ਕੇ , ਤੁਰ ਜਾਣ ਵਾਲਿਆ ਵੇ |

ਹਰ ਵਾਰ ਵਾਂਗ ਮੇਰੇ, ਹੱਥਾਂ 'ਚ ਹੱਥ ਲੈ ਕੇ
ਉਂਗਲੀ ਜਰਾ ਦਬਾ ਕੇ, ਤੁਰ ਜਾਣ ਵਾਲਿਆ ਵੇ
 
i knw sir isi layi tan thuada name nal likhiya hoiya hai ihi gall mai thuanu dassna chaa riha ha k na hi mai koi shair chor haa and na hi koi writer jo thoda bhuta menu aunda hai us vich ja us nal apna name likhda haa par jo kise hor shayr ja rachna kar di rachna hove je menu pata hove kisne likhi hai us nal name jarur paunda haa
 
Top