ਬਾਅਦ ਮੁਦਤਾਂ ਤੇਰਾ ਦੀਦਾਰ ਹੋਇਆ


ਬਾਅਦ ਮੁਦਤਾਂ ਤੇਰਾ ਦੀਦਾਰ ਹੋਇਆ,
ਤੇਰੀ ਜੁਦਾਈ ਚ’ ਦਿਲ ਮੇਰਾ ਬਹੁੱਤ ਰੋਇਆ,
ਘੁੱਟ ਕੇ ਲੱਗ ਜਾ ਵੇ ਤੂੰ ਅੱਜ ਗਲ ਮੇਰੇ ,
ਮੇਰੇ ਸਾਹਾਂ ਚ’ ਰਲ ਜਾਣ ਸਾਹ ਤੇਰੇ.

ਚਾਰੇ ਪਾਸੇ ਅੱਜ ਰੋਣਕਾਂ ਛਾ ਗਈਆਂ,
ਸੁੱਕੇ ਫੁੱਲਾਂ ਤੇ ਬਹਾਰਾਂ ਹੁਣ ਆ ਗਈਆਂ,
ਹੋਇਆ ਸਾਰੂਰ ਬੁੱਲਾਂ ਤੇ ਹਾਸੇ ਮੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.

ਨਾ ਥੱਕਾ ਚੁਮ ਚੁਮ ਕੇ ਮੈ ਤੇਰੇ ਮੁਖੜੇ ਨੂੰ,
ਜੜੋਂ ਪੁੱਟ ਦਿੱਤਾ ਅਸਾਂ ਅੱਜ ਦੁਖੜੇ ਨੂੰ,
ਸਾਨੂੰ ਇਸ਼ਕ ਏ ਹਵਾਵਾਂ ਅੱਜ ਪਾਏ ਘੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.

ਅਜ ਕਿਨ ਮਿਨ ਬਦਲਾਂ ਨੇ ਲਾ ਦਿਤੀ ,
ਅੱਗ ਲੱਗੀ ਵਿਛੋੜੇ ਦੀ ਬੁਜ਼ਾ ਦਿਤੀ,
ਸਦਾ ਰਹੇ ਦਿਲ ਪਿਆਰ ਦੀ ਜਗੀਰ ਤੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.

ਬਾਜ ਤੇਰੇ ਨਾ ਰੂਹ ਨੂੰ ਸਕੂਨ ਹੋਵੇ,
ਰਾਤ ਚਾਨਣੀ ਬਿਨਾ ਚੰਨ ਕਿਵੇਂ ਹੋਵੇ,
ਮੈ ਰਹਾਂਗੀ ਸਦਾ ਕੁਰਬਾਨ ਤੇਰੇ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.

ਹੋਵੀਂ ਨਾ ਤੂੰ ਕਦੀ ਮੈਥੋਂ ਦੂਰ ਚੰਨਾ ,
ਵੇ ਮੇਂ ਨਿਘੇ ਪਿਆਰ ਵਾਲੀ ਤੰਦ ਬੰਨਾ ,
ਹੁਣ ਹੋਵਣ ਦੇ ਪੂਰੇ ਅਰਮਾਨ ਮੇਰੇ ,
ਮੇਰੇ ਸਾਹਾਂ ਚ’ ਰਲ ਜਾਨ ਸਾਹ ਤੇਰੇ.

ਆਰ.ਬੀ.ਸੋਹਲ
 
Top