ਮੈਂ ਤੇ ਮਨ

ਉੱਠਦੇ ਨੇ ਲਖਾਂ ਹੀ ਸਵਾਲ ਮਨ ਅੰਦਰ,
ਕਾਮਿਲ ਨਹੀ ਮੈਂ ਇੰਨਾ ਜੋ ਜਵਾਬ ਲੱਭ ਲੈਂਦਾ |
ਜਵਾਬ ਜੋ ਤ੍ਰਿਪਤ ਕਰ ਦਿੰਦੇ ਇਹਦੀ ਭੂਖ ਨੂੰ,
ਗੁਆਏ ਕਈ ਜੋ ਇਸਨੇ ਓਹ ਖ੍ਵਾਬ ਲੱਭ ਲੈਂਦਾ |
ਮਨ ਜਿਹੜਾ ਕਦੇ ਖੁਸ਼ੀ ਚ' ਵੀ ਗਮਗੀਨ ਹੋ ਜਾਂਦਾ,
ਕਦੇ ਗਮਾ ਚੋ ਵੀ ਖੁਸ਼ੀ ਦਾ ਕੋਈ ਰਾਹ ਲੱਭ ਲੈਂਦਾ |
ਕਦੇ ਤਾਂ ਤਿਆਰ ਹੁੰਦਾ ਕਿਸੇ ਖਾਤਰ ਮਿਟ ਜਾਣ ਲਈ,
ਪਰ ਕਦੇ ਆਪਣੇ ਹੀ ਅਰਮਾਨ ਦੱਬ ਲੈਂਦਾ |

ਜ਼ਾਲ੍ਮ ਜਿਹਾ ਲੱਗੇ ਇਹ ਮਨ ਮੈਨੂੰ ਓਸ ਵੇਲੇ,
ਦਰੜੇਯਾ ਜਦੋਂ ਜਦੋਂ ਇਹਨੇ ਆਪ੍ਣੀਆ ਸ੍ਧਰਾ ਨੁੰ |
ਖੁਦ ਗਲ ਪਈਆਂ ਕੁਝ ਸ੍ਮਾਜ ਦੀਆਂ ਗ਼ੁਲਾਮੀਆਂ,
ਬੜੀ ਅਹ੍ਮੀਅਤ ਦਿੰਦਾ ਕਦੇ ਝੂਠੀਆਂ ਕੀਮਤਾਂ-ਕਦਰਾਂ ਨੁੰ |
ਖ਼ੁਦ ਨੁੰ ਪੂਗੌਣੀਆਂ ਨੇ ਬੜੀਆ ਹੀ ਔਖੀਆਂ,
ਸਿਆਣਾ ਬਣ ਸਮਝਾਵੇ ਗੱਲਾਂ ਜਿਹੜੀਆਂ ਏਹ ਸਭਨਾ ਨੁੰ |
ਕਦੇ ਪੁੱਠੇ ਰਾਹ ਲੈ ਕੇ ਤੁਰਦਾ ਏ ਚਾਈਂ-ਚਾਈਂ,
ਕਦੇ ਸਿੱਧੇ ਰਾਹ ਵੀ ਜਾਂਦੇ ਰੋਕਦਾ ਏ ਕਦਮਾਂ ਨੁੰ |

ਖਿਆਲਾਂ ਵਾਲੇ ਘੋੜੇ ਹਰ ਦਮ ਹੀ ਦੌੜਾਈ ਫਿਰੇ,
ਕਿੱਥੇ-ਕਿੱਥੇ ਪਾਓਂਦਾ ਫਿਰੇ ਦਿਲਾਂ ਦੀਆਂ ਸਾਂਝਾਂ ਤੁੰ |
ਮਿਲ ਜਾਓਗੀ ਕਦੇ ਮਨਾ ਹੀਰ ਓਹ ਖਿਆਲਾਂ ਵਾਲੀ,
ਬਣ ਲਈ ਫੇਰ ਕੰਨ ਪ੍ਡਵਾ ਕੇ ਓਹਦਾ ਰਾਂਝਾ ਤੁੰ |
ਤੁਰ ਗਏ ਸੀ ਲੋੜ ਵੇਲੇ ਜਿਹੜੇ ਕੱਲਾ ਛੱਡ ਕੇ,
ਮੁੜ ਔਣਗੇ ਕਿਉਂ ਲਾਈ ਬੈਠਾ ਤਾਂਘਾ ਤੁੰ..|
ਓਏ ਚੁੱਕੀ ਫਿਰੇ ਜਿਨ੍ਹਾ ਨੁੰ ਤੁੰ ਹੱਥਾਂ ਉੱਤੇ,
ਦਿਲ ਓਹਨਾ ਦੇ ਚ' ਨੱਕੇ ਜਿੰਨੀਂ ਜਗ੍ਹਾ ਤੋਂ ਵੀ ਵਾਂਝਾ ਤੁੰ..........................|
 
Top