ਪਿਆਰ-ਪਿਆਰ ਵਿਚ ਅੰਤਰ

Mandeep Kaur Guraya

MAIN JATTI PUNJAB DI ..
ਭਿੰਦਾ ਅਤੇ ਸਵੀਟੀ ਨਿੱਕੇ ਹੁੰਦਿਆਂ ਤੋਂ ਹੀ ਇੱਕਠੇ ਖੇਡਦੇ ਹੁੰਦੇ ਸਨ। ਫਿਰ ਇਕਠੇ ਹੀ ਸਕੂਲ ਪੜ੍ਹਨ ਲੱਗ ਗਏ,ਹੁਣ ਉਹ ਜਵਾਨੀ ਦੀ ਦਹਿਲੀਜ਼ ਵਿੱਚ ਪੈਰ ਧਰ ਚੁੱਕੇ ਸਨ। ਉਹਨਾਂ ਦੋਵਾਂ ਨੇ ਇੱਕੋ ਕਾਲਜ ਵਿੱਚ ਦਾਖਲਾ ਲੈ ਲਿਆ।ਦੋਵਾਂ ਉੱਪਰ ਜਵਾਨੀ ਦਾ ਜੋਬਨ ਠਾਠਾਂ ਮਾਰਦਾ ਸੀ। ਕਾਲਜ ਵਿੱਚ ਹਰ ਪਾਸੇ ਉਨ੍ਹਾਂ ਦੀ ਸੁੰਦਰਤਾ ਦੀਆਂ ਗੱਲਾਂ ਹੁੰਦੀਆਂ ਸਨ।
ਦੋਵੇਂ ਕਾਲਜ ਵਿੱਚ ਜਿਆਦਾਂ ਸਮਾਂ ;ਇਕੱਠੇ ਬਤੀਤ ਕਰਦੇ। ਕਾਲਜ ਵਿੱਚ ਸਾਰਿਆਂ ਨੂੰ ਉਹਨਾਂ ਦੇ ਪਿਆਰ ਉੱਪਰ ਸ਼ੱਕ ਸੀ।ਭਿੰਦੇ ਦੇ ਦੋਸਤ ਅਤੇ ਸਵੀਟੀ ਦੀਆਂ ਸਹੇਲੀਆਂ ਉਹਨਾਂ ਨੂੰ ਹਰ ਸਮੇਂ ਟਕੋਰਾਂ ਮਾਰਦੇ ਰਹਿੰਦੇ ਸਨ। ਹੌਲੀ-ਹੌਲੀ ਭਿੰਦਾ ਦੋਸਤਾਂ ਦੀਆਂ ਗੱਲਾਂ ਵਿੱਚ ਆ ਕੇ ਸਵੀਟੀ ਨੂੰ ਦਿਨ ਵਿੱਚ ਹੀ ਪਿਆਰ ਕਰਨ ਲੱਗਾ।

ਹੁਣ ਭਿੰਦੇ ਨੂੰ ਮਿਲਟਰੀ ਵਿੱਚ ਭਰਤੀ ਲਈ ਸਿਲੈਕਸ਼ਨ ਲੈਟਰ ਆ ਗਈ ਸੀ। ਭਿੰਦੇ ਨੇ ਕਾਹਲਜ ਦੀ ਪੜਾਈ ਛੱਡ ਕੇ ਮਿਲਟਰੀ ਵਿੱਚ ਨੌਕਰੀ ਜੁਆਇਨ ਕਰਨ ਦਾ ਮਨ ਬਣਾ ਲਿਆ, ਹੁਣ ਉਸਨੇ ਕਾਲਜ ਛੱਡ ਕੇ ਜਾਣਾ ਸੀ। ਉਸ ਦੇ ਦੋਸਤਾਂ ਨੇ ਭਿੰਦੇ ਨੂੰ ਵਿਦਾਇਗੀ ਪਾਰਟੀ ਦਿੱਤੀ ਤਾਂ ਉਹ ਕਾਲਜ ਵਿਚੋਂ ਜਾਣ ਸਮੇਂ ਭਾਵੁਕ ਹੋ ਗਿਆ। ਉਹ ਦਾ ਇਝ ਹੰਝੂਆਂ ਨਾਲ ਭਰ ਆਇਆ। ਉਧਰੋ ਸਵੀਟੀ ਤੋਂ ਇਹ ਕੁੱਝ ਗਹਿਣ ਨਾ ਹੋ ਸਕਿਆ, ਉਹ ਭਿੰਦੇ ਨੂੰ ਦਿਲਾਸਾ ਦੇਣ ਲੱਗੀ।
ਭਿੰਦੇ ਨੂੰ ਉਸ ਸਮੇਂ ਇੰਝ ਲੱਗ ਰਿਹਾ ਸੀ ਕਿ ਸਵੀਟੀ ਵੀ ਉਸ ਨੂੰ ਦਿਲੋੌਂ ਇਸ਼ਕੀ ਪਿਆਰ ਕਰਦੀ ਹੈ। ਉਸ ਨੇ ਜਜ਼ਬਾਤੀ ਹੋ ਕੇ ਸਵੀਟੀ ਨੂੰ ਕਿਹਾ ਸਵੀਟੀ..., ਮੈਂ..... ਤੈਨੂੰ, ਇਕ ਗੱਲ ਕਹਿਣੀ ਹੈ ਤਾਂ ਸਵੀਟੀ ਨੇ ਕਿਹਾ...... ਭਿੰਦਿਆ ਜੋ ਮਰਜ਼ੀ ਕਹਿ। ਸਵੀਟੀ..... ਸਵੀਟੀ...ਮੈਂ ਤੈਨੂੰ... ਮੈਂ ਤੈਨੂੰਂ ਪਿਆਰ ਕਰਦਾ ਹਾਂ ਤਾਂ ਸਵੀਟੀ ਨੇ ਕਿਹਾ.... ਭਿੰਦਿਆ ਮੈਂ ਤਾਂ ਤੈਨੂੰ ਆਪਣਾ..... ਸਮਝਿਆ ਸੀ। ਪਰ ਤੂੰ ਮੈਨੂੰ ਕੀ ਸਮਝਿਆ ਹੈ.....! ਸਵੀਟੀ ਚਿਹਰੇ 'ਤੇ ਗੁੱਸੇ ਅਤੇ ਨਿਰਾਸ਼ਾ ਦੇ ਹਾਵਭਾਵ ਲੈ ਉਥੋਂ ਇਕ ਪਲ ਵੀ ਨਾ ਰੁਕਿਆਂ ਚਲੀ ਗਈ।
 
Top