ਅੱਜ ਦੇ ਪਿਆਰ ਦੀ ਕਹਾਣੀ:-

Jeeta Kaint

Jeeta Kaint @
ਅੱਜ ਦੇ ਪਿਆਰ ਦੀ ਕਹਾਣੀ:-
ਇੱਕ ਕਲਾਸ ਵਿੱਚ ਇੱਕ ਮੁੰਡਾ ਇੱਕ ਕੁੜੀ ਨੂੰ ਬਹੁਤ
ਪਿਆਰ ਕਰਦਾ ਸੀ
ਉਹ ਹਰ ਵਾਰ ਉਸਨੂੰ ਜਤਾਉਂਦਾ ਰਹਿੰਦਾ ਕਿ ਮੈਂ ਤੈਨੂੰ ਪਿਆਰ ਕਰਦਾ ਆ ।
ਪਰ ਕੁੜੀ ਉਸਦੇ ਪਿਆਰ ਨੂੰ ਨਾ ਸਮਝਦੀ।
ਇੱਕ ਦਿਨ ਉਸ ਕੁੜੀ ਨੂੰ ਉਸ ਮੁੰਡੇ ਲਈ ਪਿਆਰ ਉੱਭਰ ਆਉਂਦਾ ਏ।
ਤੇ ਉਹ ਜਾ ਕੇ ਮੁੰਡੇ ਨੂੰ ਦਸਣਾ ਚਾਹੁੰਦੀ ਹੈ ਕਿ ਉਹ ਵੀ ਉਸਨੂੰ ਪਿਆਰ ਕਰਦੀ ਏ।
ਛੁੱਟੀ ਹੋਣ ਤੇ ਕੁੜੀ ਨੇ ਮੁੰਡੇ ਵੱਲ ਹੱਸ ਕੇ ਦੇਖਿਆ ਤਾਂ ਮੁੰਡੇ ਦਾ ਮੁਰਝਾਇਆ ਹੋਇਆ ਚਿਹਰਾ ਖਿਲ ਗਿਆ।
ਮੁੰਡਾ ਉਸ ਵੱਲ ਹੀ ਵੇਖਦਾ ਹੋਇਆ ਜਦੋ ਸੜਕ ਪਾਰ ਕਰਨ ਲੱਗਾ ਤਾਂ ਤੇਜ ਰਫ਼ਤਾਰ ਨਾਲ ਜਾ ਰਹੀ ਐਂਬੋਲੈਂਸ ਨਾਲ ਟਕਰਾ ਜਾਂਦਾ ਹੈ ਤੇ ਉੱਥੇ ਹੀ ਮਰ ਜਾਂਦਾ ਹੈ।
ਤੇ ਮੁੰਡੇ ਦੇ ਹੱਥ ਵਿੱਚੋਂ ਇੱਕ ਪੇਜ ਗਿਰਦਾ ਹੈ
ਜਿਸਨੂੰ ਉਹ ਕੁੜੀ ਬਿਨਾ ਪੜੇ ਆਪਣੇ ਪਰਸ ਵਿੱਚ
ਪਾ ਲੈਂਦੀ ਹੈ
ਕੁੜੀ ਨੂੰ ਬਾਅਦ ਵਿੱਚ ਆਪਣੀ ਦੋਸਤ ਤੋਂ ਪਤਾ ਲਗਦਾ ਹੈ ਕਿ ਉਹ ਉਸਨੂੰ ਬਹੁਤ ਪਿਆਰ ਕਰਦਾ ਸੀ।
ਕੁੜੀ ਉਸ ਪੇਜ ਨੂੰ ਜਦੋ ਪੜਦੀਏ
ਤਾ ਉਸਦੇ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਹਨ
ਉਸ ਵਿੱਚ ਇੱਕ ਸ਼ੇਅਰ ਲਿਖਿਆ ਸੀ:-
ਤੇਰਾ ਹੱਸਣਾ ਸੀ ਰੀਵਾਜ਼ ਸੋ ਸੋਹਣਿਆ,
ਅਸੀ ਐਂਵੇ ਪਿਆਰ ਜਤਾਉਂਦੇ ਰਹੇ,
ਤੇਰੇ ਪਿਆਰ ਵਿੱਚ ਇੰਨੇ ਫਟ ਖਾਦੇ,
ਅਸੀ ਅਪਣਾ ਆਪ ਲੁਟਾਉਂਦੇ ਰਹੇ,
ਨਾ ਸੁਣੀ ਕਿਸੇ ਵੀ ਕਿਸੇ ਦੀ,
ਤੇਰੀ ਹਰ ਗੱਲ ਅਸੀ ਛੁਪਾਉਂਦੇ ਰਹੇ,
ਨਾ ਪੈਰ ਇਸ਼ਕ ਵਿੱਚ ਪਾਈਂ ਤੂੰ,
ਕਈ ਕਿੱਸੇ ਮੈਨੂੰ ਸਮਝਾਉਂਦੇ ਰਹੇ,
ਜਾਨ ਦੇ ਕੇ ਰੀਤ ਨਿਭਾ ਦਿੱਤੀ,
ਜਿਹੜੇ ਪਿਆਰ ਕਰਨ ਵਾਲੇ ਨਿਭਾਉਂਦੇ ਰਹੇ।
 
Top