ਸੱਚੀਆਂ ਰੂਹਾਂ

ਜੋ ਮਾਲਕ ਬੇ-ਵਫਾਈ ਦੇ , ਦਿਖਾਵੇ ਕਰਦੇ ਭਲਾਈ ਦੇ,
ਗੱਲਾਂ ਵਫਾ ਦੀਆ ਉਹਨਾਂ ਮੂਹੋ ਫੱਬਦੀਆ ਨਹੀ।
ਕਦਰ ਕਰੋ ਸੱਚਾਂ ਪਿਆਰ ਕਰਨ ਵਾਲਿਆ ਦੀ,
"ਗਗਨ" ਮੁੱੜ ਇਹ ਰੂਹਾਂ ਲੱਭਦੀਆ ਨਹੀ।

ਇਹ ਰੂਹਾਂ ਹਰ ਪਲ ਯਾਰ ਦੇ ਖਿਆਲਾਂ ਚ' ਖੋਈਆ ਰਹਿੰਦੀਅਾ,
ਧੋਖਾ ਵੀ ਕਰ ਜਾਵੇ ਨਾ ਮਾੜਾ ਉਸਨੂੰ ਕਹਿੰਦੀਅਾ।
ਇਕ ਵਾਰ ਸੌਣ ਤੇ ਮੁੱੜ ਇਹ ਜੱਗਦੀਆ ਨਹੀ,
ਕਦਰ ਕਰੋ ਸੱਚਾ ਪਿਆਰ ਕਰਨ ਵਾਲਿਆ ਦੀ,
"ਗਗਨ" ਮੁੱੜ ਇਹ ਰੂਹਾਂ ਲੱਭਦੀਆ ਨਹੀ।


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
 
Top