Lyrics Vichora- Deep Aman

bony710

_-`Music = Life`-_
Song - Vichora
Singer - Deep Aman

Revealed content
ਐਵੇਂ ਰੋਈਦਾ ਦਾ ਨੀ ਹੁੰਦਾ, ਤੈਨੂੰ ਕਿਵੇਂ ਸਮਝਾਵਾਂ..
ਸਾਨੂੰ ਦਿੱਤੀਆਂ ਮੁਕੱਦਰਾਂ ਨੇ, ਭੈੜੀਆਂ ਸਜਾਵਾਂ....
ਹੁਣ ਸੱਚੇ ਰੱਬ ਅੱਗੇ , ਇਹੋ ਕਰੀਂ ਤੂੰ ਦੁਆਵਾਂ..
ਲੈ ਕੇ ਜਨਮ ਦੁਬਾਰਾ, ਵੇ ਮੈਂ ਤੇਰੇ ਕੋਲੇ ਆਵਾਂ.....

ਪੈਂਦਾ ਜਦੋਂ ਵਿਛੋੜਾ, ਐਦਾਂ ਰੋਈਆ ਨਹੀਂ ਕਰਦੇ..
ਪੈ ਜੇ ਜਦ ਮਜ਼ਬੂਰੀ, ਝੱਲੇ ਹੋਈਆ ਨਹੀਂ ਕਰਦੇ..
ਪੈ ਜੇ ਜਦ ਮਜ਼ਬੂਰੀ, ਝੱਲੇ ਹੋਈਆ ਨਹੀਂ ਕਰਦੇ..
ਜ਼ੋਰ ਮੇਰਾ ਜੇ ਚੱਲਦਾ, ਬੁੱਕਲ ਵਿਚ ਲਕੋ ਲੈਂਦੀ...
ਜੇ ਰੋਈਆਂ ਸਭ ਕੁੱਝ ਮਿਲਦਾ, ਦੁਨੀਆ ਸਾਰੀ ਰੋ ਲੈਂਦੀ.......੨
ਹਾਏ....ਸਾਰੀ ਰੋ ਲੈਂਦੀ..

ਪਾਣੀ ਦੇ ਨਾਲ ਕਾਗਜ ਤੇ ਤਸਵੀਰਾਂ ਬਣਦੀਆਂ ਨਾ,
ਨਾਲ ਤਾਂ ਸਬਰਾਂ ਸੋਹਣੀਆ, ਤਕਦੀਰਾਂ ਬਣਦੀਆਂ ਨਾ....
ਪਾਣੀ ਦੇ ਨਾਲ ਕਾਗਜ ਤੇ ਤਸਵੀਰਾਂ ਬਣਦੀਆਂ ਨਾ,
ਨਾਲ ਤਾਂ ਸਬਰਾਂ ਸੋਹਣੀਆ, ਤਕਦੀਰਾਂ ਬਣਦੀਆਂ ਨਾ....
ਜੇ ਸੂਪਨੇ ਹੁੰਦੇ ਸੱਚੇ......
ਸੂਪਨੇ ਹੁੰਦੇ ਸੱਚੇ, ਦੁਨੀਆਂ ਦਿਨੇ ਵੀ ਸੌਂ ਲੈਂਦੀ......
ਜੇ ਰੋਈਆਂ ਸਭ ਕੁੱਝ ਮਿਲਦਾ, ਦੁਨੀਆ ਸਾਰੀ ਰੋ ਲੈਂਦੀ.......੨
ਹਾਏ....ਸਾਰੀ ਰੋ ਲੈਂਦੀ.....

ਮੈਨੂੰ ਸੱਜਣਾਂ ਪਿਆਰ ਨਾਲ, ਜਦੋਂ ਕਮਲੀ ਕਹਿੰਦਾ ਸੀ,
ਓਸ ਵੇਲੇ ਨਾ ਰੱਬ ਵੀ ਮੈਨੂੰ ਚੇਤੇ ਰਹਿੰਦਾ ਸੀ....
ਮੈਨੂੰ ਸੱਜਣਾਂ ਪਿਆਰ ਨਾਲ, ਜਦੋਂ ਕਮਲੀ ਕਹਿੰਦਾ ਸੀ,
ਓਸ ਵੇਲੇ ਨਾ ਰੱਬ ਵੀ ਮੈਨੂੰ ਚੇਤੇ ਰਹਿੰਦਾ ਸੀ....
ਮੈਂ ਅੱਖਾਂ ਵਿਚ ਲਕੋ ਕੇ....
ਅੱਖਾਂ ਵਿਚ ਲਕੋ ਕੇ, ਪਲਕਾਂ ਸੀ ਢੋ ਲੈਂਦੀ....
ਜੇ ਰੋਈਆਂ ਸਭ ਕੁੱਝ ਮਿਲਦਾ, ਦੁਨੀਆ ਸਾਰੀ ਰੋ ਲੈਂਦੀ.......੨
ਹਾਏ....ਸਾਰੀ ਰੋ ਲੈਂਦੀ.....

"ਬੰਟੀ" ਤੇਰੀ ਜਾਨ "ਪਰੀਤ" ਨੇ ਬਣ ਕੇ ਰਹਿਣਾ ਸੀ,
ਸੌ ਜਨਮਾਂ ਦਾ ਪਿਆਰ, ਏਸੇ ਜਨਮ ਚ ਲੈਣਾ ਸੀ...
"ਬੰਟੀ" ਤੇਰੀ ਜਾਨ "ਪਰੀਤ" ਨੇ ਬਣ ਕੇ ਰਹਿਣਾ ਸੀ,
ਸੌ ਜਨਮਾਂ ਦਾ ਪਿਆਰ, ਏਸੇ ਜਨਮ ਚ ਲੈਣਾ ਸੀ...
ਜੇ ਮੇਰੇ ਵੱਸ ਹੁੰਦਾ.....
ਜੇ ਮੇਰੇ ਵੱਸ ਹੁੰਦਾ, ਤੇਰੀ ਕਦੋਂ ਦੀ ਹੋ ਲੈਂਦੀ....
ਜੇ ਰੋਈਆਂ ਸਭ ਕੁੱਝ ਮਿਲਦਾ, ਦੁਨੀਆ ਸਾਰੀ ਰੋ ਲੈਂਦੀ.......੨
ਹਾਏ....ਸਾਰੀ ਰੋ ਲੈਂਦੀ.....
 
Top