the final decision

ਹਾਂ ਕਾਤਿਲ ਹਜ਼ਾਰਾ ਨਜ਼ਮਾ ਦੀ ਮੈਂ
ਹੁਣ ਤਾਂ ਫਾਂਸੀ ਮੈਨੂੰ ਲਾ ਦਿਓ
ਕਿੰਨੇ ਹੀ ਸ਼ੇਅਰਾਂ ਦੇ ਘੁੱਟੇ ਗਲ ਮੈਂ
ਹੁਣ ਤਾਂ ਸੂਲੀ ਮੈਨੂੰ ਚੜਾ ਦਿਓ
ਹੱਥ ਮੇਰੇ ਗਜ਼ਲਾ ਦੇ ਲਹੂ ਨਾਲ ਰੰਗੇ
ਦਿਓ ਸਜ਼ਾ ਡਰਾਉਣੀ ਕੌਈ ਸ਼ਾਹੀ ਫੁਰਮਾਨ ਸੁਣਾ ਦਿਓ
ਕਿੰਨੇ ਨੇ ਬੋਲਦੇ ਸਬੂਤ ਹੱਥ ਤੁਹਾਡੇ ਮੇਰੀ ਗੁਨਾਹੀ ਦੇ
ਸੁਣਾਓ ਕੋਈ ਫੈਸਲਾ ਅਖ਼ੀਰੀ
ਨਾ ਹੁਣ ਪੇਸ਼ੀ ਅਗਲੀ ਪਾ ਦਿਓ
ਵਾਂਗਰ ਸੁਕਰਾਤ ਮੈਂ ਪਿਆਸੀ ਕਦੋਂ ਦੀ
ਕਰੋ ਕਿ੍ਪਾ ਕੋਈ ਜ਼ਹਿਰ ਪਿਆਲਾ ਪਿਲਾ ਦਿਓ
ਜ਼ੁਰਮ ਆਪਣਾ ਆਪਣੇ ਮੂੰਹੀ ਮੈਂ ਸੁਣਾਇਆ
ਅੱਧੀ ਰਾਤੀ ਉਠਾਲ ਹਰਫ਼ਾ ਵਿਚਾਰਿਆ ਨੂੰ
ਕੱਚੀ ਨੀ਼ਦੇ ਮੈਂ ਚਲਾਇਆ
ਉਠ ਕਲਮ ਸੀ ਭੱਜਣਾ ਚਾਹੁੰਦੀ ਦੂਰ ਕਿਤੇ
ਪਾਪੀ ਹੱਥਾਂ ਮੇਰਿਆ ਅੱਗੇ
ਉਸ ਦੇ ਵੀ ਕੁਝ ਵਸ ਨਾ ਆਇਆ
ਨਾ ਹੀ ਸੀ ਕੋਈ ਕਸੂਰ ਮਾਸੂਮ ਕੋਰੇ ਕਾਗਜ਼ਾ ਦਾ
ਗੁਲਾਮ ਜੋ ਮੈਂ ਕਰ ਰੱਖੇ ਸੀ
ਉਹਨਾਂ ਦਾ ਵੀ ਸੀ ਵਕਤ ਅਖੀਰੀ ਆਇਆ
ਏਨਿਆ ਜ਼ੁਲਮਾ ਦੀ ਸੁਣਾਓ ਕੋਈ ਸਜ਼ਾ ਹੁਣ
ਦਫਨਾਓ ਜ਼ਿੰਦਾ ਧਰਤ ਅੰਦਰ ਜਾਂ
ਮੈਂ ਪਾਪੀ ਨੂੰ ਖੜੋਤੇ ਅੱਗ ਲਾ ਦਿਓ
 
Top