ਮੈਂ ਤੈਨੂੰ ਗਵਾਉਣਾ ਨਹੀਂ ਸੀ ਚਾਹੁੰਦਾ

ਹੁਣ ਮੈਂ ਤੈਨੂੰ ਭੁਲਾਉਣਾ ਚਾਹੁੰਨਾ
ਪਰ ਕਿਵੇਂ?
ਮੇਰੇ ਸਾਹਾਂ ਦੀ ਮਾਲਾ ਦੇ
ਹਰ ਮਣਕੇ ਤੇ ਤੇਰਾ ਨਾ
ਬੱਸ ਤੇਰਾ ਹੀ ਗੁਣ ਗਾਉਣਾ ਚਾਹੁੰਦਾ
ਕਈ ਰਾਤਾਂ ਜਾਗਿਆ ਮੈਂ ਤਾਰੇ ਗਿਣ ਗਿਣ ਕੇ
ਇਸ ਗਿਣਤੀ ਦੇ ਗੇੜ ਨੂੰ ਮੁਕਾਓਣਾ ਚਾਹੁੰਨਾ
ਤੂੰ ਮੇਰਾ ਛੱਡ
ਹੁਣ ਤਾਂ ਰਾਤ ਨੂੰ ਵੀ ਹੋ ਗਈ ਏ
ਆਦਤ ਤੇਰੀ ਯਾਦ ਦੀ
ਮੈਂ ਹੁਣ ਚੈਨ ਦੀ ਨੀਦ ਸੌਣਾ ਚਾਹੁੰਨਾ
ਮੇਰੀ ਜਿੰਦਗੀ ਦੀ ਕਿਤਾਬ ਦੇ
ਹਰ ਪੰਨੇ ਤੇ ਤੇਰਾ ਨਾ ਏ
ਹੁਣ ਦੱਸ ਮੈਂ ਕੀ ਕਰਾਂ
ਚਾਹ ਕੇ ਵੀ ਨਾ ਦੁਨਿਆਂ ਨੂੰ ਦਿਖਾਓਣਾ ਚਾਹੁੰਨਾ
ਤੂੰ ਮੇਰੇ ਕੋਲ ਸੀ ਇਸ ਤਰਾਂ
ਜਿਵੇਂ ਬੱਦਲ ਕੋਲ ਪਾਣੀ ਦੀ ਬੂਂਦ
ਨਾ ਤੂੰ ਰੁੱਕ ਸਕਦੀ ਸੀ
ਨਾ ਮੈਂ ਰੱਖ ਸਕਦਾ ਸੀ
ਪਰ ਸੱਚ ਜਾਣੀ
ਮੈਂ ਤੈਨੂੰ ਗਵਾਉਣਾ ਨਹੀਂ ਸੀ ਚਾਹੁੰਦਾ
ਨਹੀਂ ਗਵਾਉਣਾ ਚਾਹੁੰਦਾ ਸੀ
ਸੱਚੀ ਨਈ ਗਵਾਉਣਾ ਚਾਹੁੰਦਾ ਸੀ
 
Top