♥ The BlasT of My LiFe ♥ ਸ਼ਾਇਦ ਤੈਂਨੂੰ ਇਹ ਨਹੀ ਪਤਾ ♥

Gur-Preet

Na-Smj JeHa
ਇੱਕ ਹੋਰ ਸੱਚੀ ਕਹਾਣੀ ਮੇਰੀ ਜਿੰਦਗੀ ਦੀ

ਗਰਜਦੇ ਬੱਦਲਾਂ ਦੀ ਆਵਾਜ਼ ਸੁਣ ਦਿਲ ਜਿਹਾ ਕੰਬ ਉਠਦਾ ਏ
ਦੇਖ਼ ਅਸਮਾਨੀ ਬਿਜਲੀ ਚਮਕਦੀ ਤੈਨੂੰ ਅਕਸਰ ਯਾਦ ਕਰ ਰੋਦਾਂ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਤੈਂਨੂੰ ਭੁੱਲਣ ਦੀ ਕਸਮ ਖ਼ਾ ਤੈਨੂੰ ਅੱਜ ਵੀ ਚੇਤੇ ਕਰਦਾ ਏ
ਬੀਤੇ ਹੋਏ ਸਮੇ ਨੂੰ ਆਪਣਾਂ ਵਰਤਮਾਨ ਕਹਿੰਦਾ ਰਹਿੰਦਾ ਏ ਕੋਈ
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਕਿਸੇ ਦੀ ਮੋਜੂਦਗੀ ਦਾ ਅਹਿਸਾਸ ਕਰ ਹਵਾ ਨਾਲ ਗੱਲਾਂ ਕਰਦਾ ਏ
ਸੁੰਨ-ਸਾਨ ਜਿਹੇ ਘਰਾਂ ਚੋਂ ਨਿਕਲੀਆਂ ਆਵਾਜਾਂ ਦੀ ਹਾਮੀ ਭਰਦਾ ਰਹਿੰਦਾ ਏ ਕੋਈ
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਹਰ ਸ਼ਾਮੀ ਕਿਸੇ ਦਰ ਤੇ ਜਾ ਦੁਆਵਾਂ ਮੰਗਦਾ ਏ ਕੋਈ ਤੇਰੇ ਲਈ
ਨਾਲੇ ਆਪਣੀ ਲਾ-ਇਲਾਜ਼ ਬਿਮਾਰੀ ਨੂੰ ਲ਼ੈ ਮੋਤ ਨਾਲ ਲੜਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਨਿੱਤ ਬੋਹੜ ਦੀ ਗੂੜੀ ਛਾਂ ਹੇਠ ਬਹਿ ਤੇਰੀਆ ਜੁਲਫ਼ਾਂ ਦਾ ਨਸ਼ਾ ਪੂਰਾ ਕਰਦਾ ਏ
ਤੇ ਫ਼ਿਰ ਆਪਣਾਂ ਨਾਮ ਬੋਲ ਗੂੰਜਦੀ ਆਵਾਜ਼ ਸੁਣ ਆਪਣੇ ਜਿਉਣ ਦਾ ਦਾਅਵਾ ਕਰਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਘਾਹ ਤੇ ਬੈਠ ਹੱਥ ਮਾਰ ਕੁੱਛ ਤਾਲਾਸ਼ ਕਰਦਾ ਏ
ਤੇ ਫ਼ਿਰ ਹਾਰ ਮੰਨ ਆਪਣੇ ਚੋਂ ਤੇਰੀ ਥਾਂ ਲੱਭਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਸੁਣਿਆ ਹੈ ਕਿ ਉਹ ਅੱਜ ਵੀ ਨਸ਼ਾ ਕਰਦਾ ਏ
ਤੇ ਫ਼ਿਰ ਕਿਸੇ ਕਸਮ ਨੂੰ ਲੈ ਬੋਤਲਾਂ ਛੁਪਾਉਦਾਂ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਨਿੱਤ ਸਵੇਰੇ ਤੈਂਨੂੰ ਲੱਭਣ ਲਈ ਘਰੋ ਤੁਰਦਾ ਏ
ਪਰ ਹਰ ਸ਼ਾਮੀ ਇਸ਼ਕੇ ਦੀਆਂ ਰਾ੍ਹਾਂ ਵਿੱਚ ਖ਼ਾਲੀ ਹੱਥ ਬੈਠਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਅਕਸਰ ਦੇਖਿਆ ਇੱਕ ਤਸਵੀਰ ਬਣਾ ਕੇ ਮਿਟਾਉਂਦਾ ਰਹਿੰਦਾ ਏ
ਫਿਰ ਹਰ ਰਾਤੀ ਤਾਰੀਆ ਨੂੰ ਆਪਣੀ ਦਾਸਤਾਨ ਸੁਣਾਉਦਾਂ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...


ਪਤਾ ਨੀ ਕਿਹਦਾ ਨਾਮ ਲਿਖ਼ਦਾ ਏ ਆਪਣਾਂ ਲਹੂ ਵਹਾ ਕੇ
ਤੇ ਫ਼ਿਰ ਬੀਤੀਆਂ ਹੋਈਆਂ ਗੱਲਾਂ ਯਾਦ ਕਰ ਆਪਣੇ ਜ਼ਖ਼ਮ ਭਰਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਦੇਖ਼ ਸ਼ੀਸ਼ੇ ਚ ਤਸਵੀਰ ਆਪਣੀ ਕੋਈ ਬੇਵਫ਼ਾ ਉਸਨੂੰ ਯਾਦ ਆਉਂਦਾ ਏ
ਅਕਸਰ ਟੁੱਟ ਕੇ ਗਿਰੇ ਹੋਏ ਪੱਤਿਆ ਨੂੰ ਗਲ ਨਾਲ ਲਾਉਂਦਾਂ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਗੁੰਮ-ਸੁੰਮ ਚੁਪ-ਚਾਪ ਬੈਠਾ ਰਹਿੰਦਾ ਏ ਜਿੱਥੇ ਵੀ ਜਾਂਦਾ ਏ
ਕਰ ਆਪਣੀ ਜਿੰਦਗੀ ਤਬਾਹ ਮਹਿਕਦੇ ਫ਼ੁੱਲਾਂ ਚੋਂ ਹਾਸਾ ਲੱਭਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਦੇਖ਼ ਪਾਣੀ ਦੀਆਂ ਛੱਲਾਂ ਅੱਖ਼ੀਅੋਂ ਹੰਝੂ ਟਪਕਦੇ ਨੇ
ਰੋਣ ਨੂੰ ਦਿਲ ਕਰਦਾ ਪਰ ਬਿਨਾ ਬੋਲੇ ਦਰਦ ਸਹਿੰਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਸੁਣਿਆ ਕਿ ਉਸਨੇ ਆਪਣੇ ਲਈ ਇੱਕ ਕਬਰ ਸਜਾ ਕੇ ਰੱਖ਼ੀ ਏ
ਕਿਸੇ ਪਿੱਛੇ ਗਵਾ ਜੀਵਨ ਆਪਣਾਂ ਨਿੱਤ ਥੋੜ੍ਹਾ-ਥੋੜਾ ਮਰਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਵਗਦੇ ਹਨੇਰਿਆ ਚ ਬੇ-ਖ਼ੋਫ ਬੈਠਾ ਰਹਿੰਦਾ ਏ
ਫ਼ਿਰ ਤੇਰਾ ਨਾਮ ਲੈ ਖ਼ੁੱਦ ਨੂੰ ਡਰਾਊਂਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਕੁੱਛ ਪਾਲਗ ਵੀ ਕਹਿੰਦੇ ਨੇ ਤੇ ਕਈਆਂ ਤੋਂ ਸਮਝਦਾਰ ਵੀ ਸੁਣਿਐ
ਪਤਾ ਨੀ ਕਿਸ ਤੇ ਗੀਤ ਬਣਾਉਂਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ...

ਕਈ ਵਾਰ ਮਹਿਸੂਸ ਵੀ ਕੀਤਾ ਬੜ੍ਹਾਂ ਅਜੀਬ ਇਨਸ਼ਾਨ ਹੈ ਉਹ
ਕਰ ਵਫ਼ਾ ਖ਼ੁੱਦ ਨੂੰ ' ਪ੍ਰੀਤ-ਬੇਵਫ਼ਾ ' ਅਖ਼ਵਾਉਂਦਾ ਰਹਿੰਦਾ ਏ ਕੋਈ ...
ਸ਼ਾਇਦ ਤੈਂਨੂੰ ਇਹ ਨਹੀ ਪਤਾ ... ਸ਼ਾਇਦ ਇਹ ਤੂੰ ਨਹੀ ਜਾਂਣਦੀ ...

' ਪ੍ਰੀ-ਬੇਫ਼ਾ '
 
Top