sad shayari by Mann(pb9h)

mannchahal

Mann (pb9h)
ਸੱਜਣਾ ਹੋਣਾ ਇਕ ਦਿਨ ਅਸੀਂ ਵੀ ਗੁੱਸੇ.... ਲਖ ਕਰੇਂਗੀ ਤਰਲੇ ਮੈਂ ਮੁੜਨਾ ਨਹੀ....
ਸਾਡੇ ਪੱਲੇ ਕਖ ਨਹੀ ਰਹਿਣਾ ਓਦੋ.... ਤੇ ਤੇਰਾ ਕੁਝ ਵੀ ਥੁੜਨਾ ਨਹੀ....
ਮੈਂ ਹਾਂ ਮਿੱਟੀ ਦੇ ਖਿਡਾਉਣੇ ਜਿਹਾ ਇਕ ਵਾਰ ਟੁਟ ਗਿਆ ਫਿਰ ਜੁੜਨਾ ਨਹੀ....
ਵਕ਼ਤ ਹੋਇਆ ਤੇ ਜਗਾਵੀ ਦੀਵਾ ਤੂੰ ਵੀ ਇਕ ਮੇਰੇ ਨਾਮ ਦਾ.....
ਹੋਊ ਇਹਸਾਸ ਤੈਨੂੰ ਮੇਰੇ ਬਿਨਾ ਤੇਰੇ ਪੈੜਾ ਦੇ ਨਿਸ਼ਾਨ ਤੇ ਕਿਸੇ ਤੁਰਨਾ ਨਹੀ

:(:(:(:(:(:(:(
 

mannchahal

Mann (pb9h)
ਅੱਜ ਫਿਰ ਉਸ ਨੇ ਆਕੇ ਦਿਲ ਮੇਰੇ ਤੇ ਦਸਤਕ ਦਿਤੀ ....
ਅੱਜ ਫਿਰ ਉਸ ਨੇ ਆਕੇ ਦਿਲ ਮੇਰੇ ਤੇ ਦਸਤਕ ਦਿਤੀ ....
ਉਡਾ ਕੇ ਮੇਰੇ ਪਿਆਰ ਦਾ ਮਖੌਲ ਓਹੀ ਹਰਕਤ ਕੀਤੀ ....
ਰੱਬਾ ਬਖਸ਼ੀ ਯਾਰ ਮੇਰੇ ਦੀ ਏਸ ਨਾਦਾਨੀ ਨੂੰ ...
ਜਿਹਨੇ ਝੂਠਾ ਹੀ ਸਮਝਿਆ ਮੇਰੇ ਨੈਣੋ ਵਗਦੇ ਪਾਣੀ ਨੂੰ...
ਚਲ ਛਡ Mann ਕੀ ਕਰੇਂਗਾ ਬਿਆਨ ਕਰਕੇ ਆਪਣੀ ਦਰਦ ਕਹਾਣੀ ਨੂੰ..
ਤੂੰ ਸਚਾ ਤੇਰਾ ਰੱਬ ਜਾਣੇ ਤੂੰ ਕੀ ਸਮਝਿਆ ਸੀ ਓਸ ਖੁਵਾਬਾ ਦੀ ਰਾਣੀ ਨੂੰ.
 

mannchahal

Mann (pb9h)
ਗਲੀਆ ਦੇ ਕਖ ਅਸੀਂ ਕੀ ਕਿਸੇ ਦੇ ਸਿਰ ਦਾ ਤਾਜ ਹੋਣਾ....
ਸਾਰੀ ਉਮਰ ਮਨਾਉਂਦੇ ਲੰਘ ਗਈ ਹੁਣ ਮੈਂ ਵੀ ਤੇਰੇ ਤੋਂ ਨਰਾਜ ਹੋਣਾ..
ਲਖ ਕਰੇਂਗੀ ਮਿਨਤਾ ਤਰਲੇ ਤੂੰ ਬਹਿ ਮੇਰੇ ਕੋਲ ਬੁਕ ਬੁਕ ਹੰਝੂਆ ਦਾ ਤੂੰ ਰੋਣਾ....
MaNn ਫੇਰ ਦੇਖੀ ਤੇਨੂੰ ਵਰਾਉ ਕੌਣ ਕਿਓਂ ਕ ਓਸ ਦਿਨ ਮੈਂ ਇਸ ਜੱਗ ਤੇ ਨਹੀ ਹੋਣਾ..
 

mannchahal

Mann (pb9h)
ਤੇਰੇ ਲਈ ਨਿੱਤ ਕਰਾਂ ਦੁਆਵਾ ਸਜਦੇ ਵੇ....
ਇਹ ਨੈਣ ਤੈਨੂੰ ਤਕ ਤਕ ਨਾ ਰਜਦੇ ਵੇ....
ਤੂੰ ਸਮਝਿਆ ਨਾ ਵੇ ਪਿਆਰ ਮੇਰਾ...
ਤੇਰੇ ਪਿਛੇ ਬਹੁਤ ਸੁਨੇ ਤਾਨੇ ਜੱਗ ਦੇ ਵੇ....
MaNn ਤੂੰ ਲਖ ਵਾਰ ਫੇਰ ਮੂੰਹ ਮੇਰੇ ਤੋਂ....
ਤੈਨੂੰ ਮੈਂ ਭੁੱਲਜੁ ਇਹ ਦਿਲ ਚੋ ਭੁਲੇਖੇ ਕਢਦੇ ਵੇ
 

Saini Sa'aB

K00l$@!n!
ਵਕ਼ਤ ਹੋਇਆ ਤੇ ਜਗਾਵੀ ਦੀਵਾ ਤੂੰ ਵੀ ਇਕ ਮੇਰੇ ਨਾਮ ਦਾ.....
ਹੋਊ ਇਹਸਾਸ ਤੈਨੂੰ ਮੇਰੇ ਬਿਨਾ ਤੇਰੇ ਪੈੜਾ ਦੇ ਨਿਸ਼ਾਨ ਤੇ ਕਿਸੇ ਤੁਰਨਾ ਨਹੀ

good lines :wah
 

mannchahal

Mann (pb9h)
ਤੇਰਾ ਰੁਤਬਾ ਰੱਬ ਜਿੱਡਾ ਨੀ ਅਸੀਂ ਤੇਰੀ ਪੂਜਾ ਕਰਦੇ ਹਾਂ....
ਲਖ ਸੋਹਣੀਆ ਜੱਗ ਉਤੇ ਨੀ ਅਸੀਂ ਸਿਰਫ ਤੇਰੇ ਤੇ ਮਰਦੇ ਹਾਂ ....
ਸਾਰੀ ਦੁਨੀਆ ਹੋਵੇ ਦੁਸ਼ਮਨ ਭਾਵੇ ਅਸੀਂ ਤੇਰੇ ਨਾਲ ਖੜਦੇ ਹਾਂ....
ਜੋ ਸਾਡੇ ਦਿਲ ਚ ਅਰਮਾਨ ਹੈ ਸਜਣਾ ਅਸੀਂ ਕਦੋ ਦੇ ਕਹਿ ਦਿੰਦੇ...
ਨਾ ਸੁਣਕੇ ਸਾਥੋ ਜੀ ਨਹੀ ਹੋਣਾ ਬਸ ਇਸ ਗਲ ਤੋਂ ਡਰਦੇ ਹਾਂ...
ਤੂੰ ਆਉਣ ਦਾ ਵਾਅਦਾ ਕਰ ਸਜਣਾ ਮੌਤ ਨੂੰ ਰੋਕ ਦਈਏ...
Mann ਦਾ ਹਰ ਸਾਹ ਕਹੇ ਨੀ ਤੈਨੂੰ ਪਿਆਰ ਹੀ ਏਨਾ ਕਰਦੇ ਹਾਂ
 

mannchahal

Mann (pb9h)
ਹਥਾਂ ਤੇ ਮਹਿੰਦੀ ਹੋਰਾਂ ਦੀ ਚੂੜਾ ਵੀ ਸ਼ਗਨਾ ਦਾ ਪਾ ਲਿਆ....
ਤੂੰ ਵੇਖ ਕੇ ਚਮਕ ਵਲੈਤਾਂ ਦੀ ਮੁਖ ਮੇਰੇ ਵਲੋ ਘੁਮਾ ਲਿਆ.....
ਅਖਾਂ ਤੋਂ ਦੂਰ ਕਰਤਾ ਤੂੰ ਦਿਲ ਚੋ ਕਢ ਤੈਨੂੰ ਫੇਰ ਮਨ੍ਨਾ....
ਆਊ ਹਰ ਸਾਹ ਨਾਲ ਮੇਰਾ ਨਾਮ ਜਿਹੜਾ ਬੁੱਲਾਂ ਨੂੰ ਤੂੰ ਛੁਵਾ ਲਿਆ...
ਮੋੜ ਮੁੜਾ ਕ ਸਭ ਤਸਵੀਰਾਂ ਖ਼ਤ ਸਿਰਨਾਵੇ ਚੰਦਰੀਏ....
ਇਹ ਨਾ ਸੋਚੀ ਪਿਛਾ MaNn ਦੀਆਂ ਯਾਦਾ ਤੋਂ ਛੁਡਾ ਲਿਆ
 

mannchahal

Mann (pb9h)
ਰਾਤ ਰਾਤ ਭਰ ਬੈਠੇ ਸੋਚਦੇ ਰਹੇ ਕੇ ਓਹ ਮੈਨੂੰ ਚਾਹੁੰਦਾ ਜਾ ਨਹੀਂ.....
ਜਿਦਾ ਓਹ ਆਉਂਦੀ ਮੇਰੇ ਖੁਵਾਬਾ ਖਿਆਲਾ ਚ ਮੈਂ ਓਹਦੇ ਆਉਂਦਾ ਜਾ ਨਹੀ...
ਫਿਰ ਕੀਤਾ ਫੈਸਲਾ ਕੇ ਚਲ ਉਠ ਮਨ੍ਨਾ ਪੁਛ ਓਹਦੇ ਦਿਲ ਦਾ ਹਾਲ.....
ਪਰ ਜਦ ਸਾਹਮਣੇ ਓਹ ਆਵੇ ਇਹ ਸਵਾਲ ਜੁਬਾਨ ਤੇ ਆਉਂਦਾ ਹੀ ਨਹੀ....
ਫਿਰ ਅਗਲੀ ਰਾਤ ਵੀ ਲੰਘ ਜਾਂਦੀ ਇਹਨਾ ਹੀ ਸੋਚਾ ਚ...
MaNn ਮੁਦਤਾ ਹੋਈਆ ਮੈਂ ਚੰਗੀ ਤਰਾਂ ਸਉਂਦਾ ਹੀ ਨਹੀ.....
 
Top