Rabb Kolon Heere Tenu Mangde Hi Rehge...

Kehdi Gallon Hogi Sathon Door Das Jandi,
Sada Ik Wari Mud K Kasoor Das Jandi,
Asi Har Pal Jind Sooli Tangde Hi Rehge,
Asi Rabb Kolon Heere Tenu Mangde Hi Rehge,

Jehdeyan Raahan Ton Kade Langhdi Hundi C,
Najraan Chura K Sathon Sangdi Hundi C,
Ohna Raahan Utte Paid Teri Labhde Hi Rehge,
Asi Rabb Kolon Heere Tenu Mangde Hi Rehge,

Bhul Gya Hona Tenu Zindagi Da Mod Ni,
Chhad K Gayi C Jithe Dil Sada Tod Ni,
Yaadan Wale Sapp VICKY Nu Dangde Hi Rehge,
Asi Rabb Kolon Heere Tenu Mangde Hi Rehge...

ਕਿਹੜੀ ਗੱਲੋਂ ਹੋਗੀ ਸਾਥੋਂ ਦੂਰ ਦਸ ਜਾਂਦੀ,
ਸਾਡਾ ੲਿੱਕ ਵਾਰੀ ਮੁੜਕੇ ਕਸੂਰ ਦਸ ਜਾਂਦੀ,
ਅਸੀ ਹਰ ਪਲ ਜਿੰਦ ਸੂਲੀ ਟੰਗਦੇ ਹੀ ਰਹਿਗੇ,
ਅਸੀ ਰੱਬ ਕੋਲੋਂ ਹੀਰੇ ਤੈਨੂੰ ਮੰਗਦੇ ਹੀ ਰਹਿਗੇ,

ਜਿਹੜਿਆਂ ਰਾਹਾਂ ਤੋਂ ਕਦੇ ਲੰਘਦੀ ਹੁੰਦੀ ਸੀ,
ਨਜਰਾਂ ਚੁਰਾ ਕੇ ਸਾਥੋਂ ਸੰਗਦੀ ਹੁੰਦੀ ਸੀ,
ੳੁਨ੍ਹਾਂ ਰਾਹਾਂ ੳੁੱਤੇ ਪੈੜ ਤੇਰੀ ਲੱਭਦੇ ਹੀ ਰਹਿਗੇ,
ਅਸੀ ਰੱਬ ਕੋਲੋਂ ਹੀਰੇ ਤੈਨੂੰ ਮੰਗਦੇ ਹੀ ਰਹਿਗੇ,

ਭੁੱਲ ਗਿਆ ਹੋਣਾ ਤੈਨੂੰ ਜਿੰਦਗੀ ਦਾ ਮੋੜ ਨੀ,
ਛੱਡ ਕੇ ਗੲੀ ਸੀ ਜਿੱਥੇ ਦਿਲ ਸਾਡਾ ਤੋੜ ਨੀ,
ਯਾਦਾਂ ਵਾਲੇ ਸੱਪ 'ਵਿੱਕੀ' ਨੂੰ ਡੰਗਦੇ ਹੀ ਰਹਿਗੇ,
ਅਸੀ ਰੱਬ ਕੋਲੋਂ ਹੀਰੇ ਤੈਨੂੰ ਮੰਗਦੇ ਹੀ ਰਹਿਗੇ ।
Ä

Amrinder Singh Vicky
amrinder95@yahoo.in
 
Top