Punjab

ਮੈ ਕੋਈ ਲੇਖਕ ਜਾ ਬਹੁਤਾ ਪੜਿਆਲਿਖਿਆ ਇਨਸਾਨ ਨਹੀ ਆ ਇਸ ਜੇ ਕੋਈ ਲਿਖਣ ਵਿਚ ਗਲਤੀ ਹੋਵੇ ਤੇ ਕ੍ਰਿਪਾਕਰਕੇ ਮਾਫ ਕਰ ਦੇਣ ....ਦਦਰਾਲ

ਕਈ ਵਾਰ ਅਜਮਾਈ ਹੈ ਮੈ ਕਿਸਮਤ ਅੱਜ ਫਿਰ ਇਕ ਵਾਰ ਅਜਮਾ ਰਿਹਾ
ਤੁਸੀ ਰਹੋ ਯੌਰਪ ਦੀਆਂ ਮੌਜਾ ਮਾਣ ਦੇ ਪਰ ਮੈ ਪੰਜਾਬ ਵਾਪਿਸ ਜਾ ਰਿਹਾ
ਪਤਾ ਮੈਨੂੰ ਮੇਰਾ ਇਹ ਫੈਸਲਾ ਤੇ ਸਾਇਦ ਪਛਤਾਉਣਾ ਮੈਨੂੰ ਪਵੇਗਾ
ਪਰ ਕਰ ਸਕਦੇ ਸੀ ਪੰਜਾਬ ਜਾ ਕੇ ਕੁੱਝ ਇਹ ਦੁੱਖ ਤਾ ਨਾ ਦਿਲ ਵਿਚ ਰਹੇਗਾ
ਮਜਬੂਰੀ ਹੈ ਮੇਰੀ ਇਹ ਨਾ ਸੋਚਣਾ ਕੇ ਮੈ ਤੁਹਾਡੇ ਤੋ ਖਹਿੜਾ ਛੁਡਾ ਰਿਹਾ
ਆਖਰੀ ਹੈ ਰਾਤ ਮੇਰੀ ਯੌਰਪ ਵਿਚ ਕੱਲ ਮੈ ਪੰਜਾਬ ਵਾਪਿਸ ਜਾ ਰਿਹਾ
ਪਿਆਰ ਮਿਲੀਆਂ ਜੋ ਤੁਹਾਡੇ ਤੋ ਉਸਦਾ ਮੈ ਸ਼ੁਕਰਗੁਜਾਰ ਆ
ਕਈਆਂ ਦੇ ਅਹਿਸਾਨ ਮੇਰੇ ਤੇ ਕਈਆਂ ਲਈ ਗੁਨਹੇਗਾਰ ਆ
ਕਰ ਦੇਵੇਗੇ ਤੁਸੀ ਮਾਫ ਮੈਨੂੰ ਇਹ ਆਸ ਮੈ ਲਗਾ ਰਿਹਾ
ਆਖਰੀ ਹੈ ਰਾਤ ਮੇਰੀ ਯੌਰਪ ਵਿਚ ਕੱਲ ਮੈ ਪੰਜਾਬ ਵਾਪਿਸ ਜਾ ਰਿਹਾ ...dadral
 
Similar threads

Top