ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ
ਉਹਦੀਆ ਪੈੜਾ ਸਮਝ ਕੇ ,ਸਿਰ ਮੱਥੇ ਲਾ ਰਿਹਾ

ਮੇਰੀਆ ਆਸਾ ਉਮੀਦਾ ਰੀਝਾਂ ਦੇ ,ਅਗਨ ਕੁੰਡ ਚੋ
ਉਹਦੀ ਰਜ਼ਾ ਲਈ ,ਮੰਤਰ ਸੋਹਲੇ ਗਾ ਰਿਹਾ

ਕੀਤਾ ਜੇ ਗੁਨਾਹ ਕੋਈ, ਤਾ ਉਹ ਮਾਫ ਕਰ ਦੇਵੇ ਕਿਉ ਕਿ
ਆਪਣੀਆ ਗਲਤੀਆ ਦੀ, ਆਪੇ ਹੀ ਸਜਾ ਪਾ ਰਿਹਾ

ਓਸ ਨਾਲ ਉਮਰ ਬਿਤਾਉਣ ਲਈ ਮੈ ਸੋਨ ਮਹਿਲ ਉਸਾਰੇ ਸਨ
ਵਕਤ ਦੀ ਤ੍ਰਾਸਦੀ ਦੇਖ, ਉਜਾੜੇ ਚ ਕੁਲੀ ਪਾ ਰਿਹਾ

ਖੂਨ ਵਿੱਚ ਰਚੀ ਉਹਦੇ ਹੱਥਾਂ ਦੀ ਮਹਿੰਦੀ ਜੋ
ਆਪਣੀਆ ਹਥੇਲ਼ੀਆ ਤੇ, ਉਹਦਾ ਨਾਮ ਮੈ ਰਚਾ ਰਿਹਾ

ਛੱਡ ਕੇ ਉਹ ਤੁਰ ਗਈ ,ਅੱਧ ਵਿਚਕਾਰ ਮੈਨੂੰ
ਓਹਨੂੰ ਕਿਹ ਦੋ ਮਿਲਣ ਲਈ, ਮੈ ਵੀ ਉਥੇ ਆ ਰਿਹਾ

ਜ਼ਨਾਜਾ ਚੁੱਕ ਤੁਰ ਪਏ ਨੇ ,ਭੀੜ ਮੇਰੀ ਅਰਥੀ ਦੇ ਪਿੱਛੇ ਹਜ਼ੇ
ਕਤਲਗਾਹ ਤੋ ਸਿਵਿਆ ਤੱਕ, ਉਹਦੇ ਮੇਲ ਲਈ ਜਾ ਰਿਹਾ


Posted By Navneet ਬੇਹਾ ਖੂਨ
 
Top