my own written.............

ਖੱਟਣਾ ਜੇ ਹੁੰਦਾ ਤੈਥੋਂ ਖੱਟ ਲਿਆ ਹੁੰਦਾ ਮੈਂ,
ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,
ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !


ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,
ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,
ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !


ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ,
ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,
ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !


ਪਾਣੀ ਵੀ ਤਾਂ ਵੱਗਦਾ ਏ ਸਦਾ ਹੀ ਨੀਵਾਣਾਂ ਨੂੰ,
ਛੱਡ ਪਰਾਂ ਆਕੜਾਂ ਤੇ ਹੁਸਨਾਂ ਦੇ ਮਾਣਾਂ ਨੂੰ,
ਐਨੀ ਵੀ ਨਾ ਸੋਹਣੀ ਜਿੰਨਾ ਕਰਦੀ ਗਰੂਰ ਏਂ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !


ਜਾਂ ਤੇਰੇ ਉੱਤੇ ਤੇਰੇ ਮਾਪਿਆਂ ਦਾ ਜ਼ੋਰ ਐ,
ਜਾਂ ਤੇਰੇ ਦਿਲ ਵਿੱਚ ਵੱਸਦਾ ਕੋਈ ਹੋਰ ਐ,
ਦੱਸ ਕਿਉਂ "
ਹੈਰੀ" ਹੋਇਆ ਨਾਮਨਜ਼ੂਰ ਏ,
ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ !!!!!!
 
Top