Maa Di Kahani

ਮੈਂ ਹਾਂ ਲੀਰਾਂ-ਲੀਰਾ ਰੁਲਦੀਂ,
ਸਿਰ ਤੇ ਕਰਜਾ ਭਾਰੀ ਆ...
ਪੁੱਤ ਮੇਰੇ ਦੀ ਵਾਹਵਾ ਸੁਣਿਆ,,
ਬਾਹਰ ਬੜੀ ਸਰਦਾਰੀ...
ਫੇਸਬੁੱਕ ਤੇ ਫੋਟੋ ਪਾਉਂਦਾ,
ਪੈੱਗ ਹੱਥਾਂ ਵਿਚ ਚੁੱਕਿਆ ਏ..
ਬੇਫਿਕਰੇ ਨੂੰ ਲੱਗਦੇ ਏ,
ਹੁਣ ਫਿਕਰ ਪਿਛਾਂਹ ਦਾ ਮੁੱਕਿਆ ਏ...
ਗੋਡਿਆਂ ਤੋਂ ਹੋ ਗਈ ਆਥੜੀ,
ਰੋਜ ਦਵਾਈਆ ਖਾ ਲੈਨੀ ਹਾਂ....
ਜਾਨ ਜਿਹੀ ਤੇ ਹੈ ਨਈ ਪੁੱਤਰਾ,
ਖਵਰੇ ਕਿੱਦਾਂ ਸਾਹ ਲੈਨੀ ਹਾਂ..
ਇਸ ਜੱਗ ਉੱਤੇ ਕੌਣ ਕਿਸੇ ਦਾ,
ਮਨ ਨੂੰ ਇਹ ਸਮਝਾ ਲੈਨੀ ਹਾਂ...
ਉਂਝ ਸ਼ਾਮ ਨੂੰ ਡਿਗਦੀ ਢਹਿੰਦੀ,
ਘਰ ਨੂੰ ਕੁੰਡਾ ਲਾ ਲੈਨੀ ਹਾਂ.... (ਬੱਲ ਬੁਤਾਲਾ)
 
Top