kuj shayri......

ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,
ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ....
ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,
ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ....
ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,
ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..

ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ......

ਖੋ ਖੋ ਵਾਲੀਵਾਲ ਦੇ ਪਿੜ ਵਿਚ ਫਿਰਦੀਆਂ ਮੇਲਦੀਆਂ,
ਵਿਹਲੇ ਪੀਰਡ ਦੇ ਵਿੱਚ ਬਾਰਾਂ ਟਾਹਣੀ ਖੇਡਦੀਆਂ....
ਮੈਨੂੰ ਯਾਦ ਹੈ ਮੇਰੇ ਵੱਲ ਇਸ਼ਾਰੇ ਹੁੰਦੇ ਸੀ,
ਨੀ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ....
ਤੇਰੇ ਨਾਂ ਤੇ ਯਾਦ ਹੈ ਮੈਨੂੰ ਸਤਾਇਆ ਕਈਆਂ ਨੇ,
ਮੇਰੇ ਨਾਂ ਤੇ ਤੈਨੂੰ ਕੋਈ ਬੁਲਾਉਦੀ ਸੀ ਕੇ ਨਹੀ....

ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ......
ਪੜ੍ਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ,
ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ....
ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ,
ਕਲਾਸ ਰੂਮ ਦੇ ਵਿਚ Student ਗਾਣੇ ਗਾਂਉਦੇ ਨੇ....
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਬਾਰੇ ਨੇ,
ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਂਉਦੀ ਸੀ ਕੇ ਨਹੀ.....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ......

ਹੁਣ ਪਾਵੇ ਤੂੰ ਆਖੇ ਉਹ ਪਿਆਰ ਨਹੀ ਕੁਝ ਹੋਰ ਸੀ,
ਚੜੀ ਜਵਾਨੀ ਦੀ ਭੁਲ ਸੀ ਜਾਂ ਕੁਝ ਚਿਰ ਦੀ ਲੋਰ ਹੀ ਸੀ,
ਪਰ ਆਸ਼ਕ ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ,
ਇਕ ਪਾਸੜ ਵਿਸ਼ਵਾਸ ਚ ਜਿੰਦਂਗੀ ਕਟ ਲੈਦੇਂ ਨੇ,
"ਦੇਬੀ" ਨੇ ਤਾਂ ਤੇਰਾ ਨਾਅ ਕਈ ਸਾਲ ਲਿਖਿਆ ਤਾਰਿਆਂ ਤੇ,
ਤੂੰ ਵੀ ਦਸ ਕਦੇ ਹਵਾ ਚ ਉਗਂਲਾ ਵਾਹੁਂਦੀ ਸੀ ਕੇ ਨਹੀ,
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..
 
ਬਿਨ ਨਾਗਾਹ ਹੀ ਤੇਰਾ ਦੀਦਾਰ ਹੋਈ ਜਾਦਾ ਏ,
ਮੈਨੂੰ ਲੱਗਦਾ ਏ ਇੱਕ ਪਾਸੜ ਪਿਆਰ ਹੋਈ ਜਾਦਾ ,
ਸੁਬਾਹ ਦੀ ਸੈਰ ਨਾਲ ਤੂੰ ਤੰਦਰੁਸਤ ਹੁੰਦੀ ਜਾਣੀ ਏ,
ਪਰ "ਦੇਬੀ" ਵਿਚਾਰਾ ਦਿਲ ਦਾ ਬਿਮਾਰ ਹੋਈ ਜਾਦਾ ਏ..........
 
ਰੱਬ ਕਰੇ ਮੰਨਜ਼ੂਰ ਇੱਕੋ ਗੱਲ ਅਸੀਂ ਚਾਹੀਏ,
ਤੂੰ ਅੱਖਾਂ ਸਾਵੇ ਹੋਵੇਂ ਜਦੋਂ ਦੁਨੀਆਂ ਤੋ ਜਾਈ ਏ..
ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,
ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈ ਏ..
ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,
ਸਾਥੋਂ ਹੁੰਦਾ ਨਹੀ ਬਿਆਨ ਕਿੰਨੇਂ ਗੀਤ ਲਿੱਖੀ ਜਾਈ ਏ..
ਨਿਗਾਹ ਤੇਰੇ ਵੱਲ ਜਾਵੇ ਤਾ ਗੁਣ ਦਿਸਦੇ ਨੇ ਲੱਖਾਂ,
ਐਬ ਦਿਸਦੇ ਕਰੋੜਾਂ ਜਦੋ ਸ਼ੀਸ਼ੇ ਸਾਵੇ ਜਾਈ ਏ..
ਕਿੰਨੇਂ ਦੇਬੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ,
ਦੇ ਦੇ ਆਗਿਆ ਕੇ ਮਾਫੀਆਂ ਮੰਗਣ ਕਦੋ ਆਈ ਏ..
 
ਮੁੰਡੇ ਤੈਨੂੰ ਕਹਿੰਦੇ ਨੇ ਸ਼ਰੇਆਮ ਨਮਾਸਤੇ,
ਮੈ ਸੋਚਾ ਖਬਰੇ ਤੇਰਾ ਨਾਮ ਨਮਾਸਤੇ,
ਨਾ ਮੈ ਸ਼ੈਫ ਅਲੀ ਨਾ ਤੂੰ ਪ੍ੀਟੀ ਜ਼ੈਟਾ,
ਗੱਲ ਬਣਜੂ "ਦੇਬੀ" ਨੂੰ ਕੁਹਿ ਸ਼ਰੇਆਮ ਨਮਾਸਤੇ,
ਮੇਰੇ ਕੋਲ ਮੋਬਾਇਲ ਭੇਜ ਦਿਆ ਕਰ ਐਸ਼.ਐਮ.ਐਸ ਰਾਹੀ,
ਭੇਜ ਦਿਆ ਕਰ ਹੋਊ ਨਾ ਬਦਨਾਮ ਨਮਾਸਤੇ............
 
ਜਿਸ ਨਾਲ ਵਾਦਾ ਕਰਕੇ ਟੈਮ ਮਿਲਣ ਦਾ ਦੇਵੇ ਤੂੰ,
ਉਹ ਰਾਹਾ ਦੇ ਵਿੱਚ ਰਹਿੰਦਾ ਤੂੰ ਕਿੱਥੇ ਰਹਿ ਜਾਨੀ ਏ,
ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ,
ਅੱਗੋ ਟਕਰੇ ਕਾਰ ਵਾਲਾ ਉਸ ਨਾਲ ਬਹਿ ਜਾਨੀ ਏ,
ਨੀ ਤੂੰ ਦਸ ਆਦਤ ਵਰਗੀ ਜਿਹੜੀ ਛੇਤੀ ਛੁੱਟਦੀ ਨਹੀ,
ਨਸ਼ੇ ਵਰਗੀਏ ਸਿੱਧੀ ਹੱਡਾਂ ਵਿੱਚ ਰਚ ਜਾਨੀ ਏ,
"ਦੇਬੀ" ਡਰਦਾ ਨਿੱਤ ਤੇਰੇ ਬਿਆਨ ਬਦਲਣੇ ਤੋ,
ਸੁਣਿਆ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਨੀ ਏ.....
 
ਬੈਠ ਕੇ ਬਜ਼ਾਰਾ ਵਿੱਚ ਵਿੱਕਦੇ ਸ਼ਾਬਾਬ ਤੋ,
ਉਠਦੀ ਜਵਾਨੀ ਪਹਿਲੇ ਤੋਜ਼ ਦੀ ਸਰਾਬ ਨਾਲ,
ਸੌਲਵੇ ਸਤਾਰਵੇ ਸਾਲ ਦੀਆ ਅੱਖਾ ਕੋਲੋ ਬਚਣਾ ਜਾਰੂਰੀ ਏ,
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾ ਜਾਰੂਰੀ ਏ......
ਚੱਜ ਦੀਆ ਸੂਰਤਾ ਨੂੰ ਤੱਕਣਾ ਜਰੂਰੀ ਏ,
ਬੀਵੀ ਨੂੰ ਯਕੀਨ ਵਿੱਚ ਰੱਖਣਾ ਜਰੂਰੀ ਏ,
ਬੋਸ ਦੇ ਨਿੰਕਮਿਆ ਲਤੀਫਿਆ ਤੇ ਹੱਸਣਾ ਜਰੂਰੀ ਏ,
ਹਰ ਗੱਭਰੂ ਤੇ ਮੁਟਿਆਰ ਲਈ ਨੱਚਣਾ ਜਾਰੂਰੀ ਏ......
 
ਕਾਤੋ ਪੀਨੇ ਹਾਂ ਕਾਤੋ ਪੀਤੀ ਏ,
ਪੀ ਕੇ ਨਿੱਤ ਹੀ ਵਿਚਾਰ ਆਉਦਾ ਏ,
ਦਿਲ ਕਹਿੰਦਾ ਦੁਨਿਆ ਦੇ ਸਤਾਇਆ ਨੂੰ,
ਇਸ ਦੇ ਦਰ ਤੇ ਕਰਾਰ ਆਉਦਾ ਏ,
"ਦੇਬੀ" ਤੂੰ ਪੀ ਕੇ ਕਿੰਜ ਲੋਕਾਂ ਨਾਲ ਲੜ ਪੈਨਾ,
ਸਾਨੂੰ ਤਾਂ ਪੀ ਕੇ ਦੁਸ਼ਮਣਾਂ ਤੇ ਵੀ ਪਿਆਰ ਆਉਦਾ.........
 
Main bhull ke chall peya ishq de raah te,,
Ki pata si ishq wich damm ghutt jaauga..

-!- Pyar pakka samajh ke paaya si,,
Pata na si kacche dhaage wangu tutt jaauga..

-!- Gairan ton zyada "DEBI" apneyan ton sambhalda,,
Je pata hunda koi sajjan pyara lutt jaauga..
 
Ik dua di aas ch saari raat jaage
par koi taara ambro tutya na

Chura ke nazar langh gaye kolo di
ohna haal vi saada puchhya na

Badi muddat ton reejh si kujh aakhan di
par koi manya na koi rusya na

Assi dil tey hath rakh takde rahe
ohna da turda kadam koi rukya na

Ohna de bullaan te haase khid de rahe
tey saade nain’o paani sukya na

Ik milan di aas rahi dil vich
tey issi aas ch jeevan mukya na
 
Ajj fer kise ne teri yaad dila ditti..
kise de hasse ne apne ander teri zhalak dikha ditti..
tere naal guzareya waqt chatte aa gya..
tera ditta hassa chette aa gya..

Vichdan lagge teri akhan vich ditte hunju yaad aunde ne..
tere naal pyar pake kitte kol-karar yaad aunde ne..
tenu alvida kehnde koi khushi te na de sakeya..
par ajj vi mera dil te mann tenu te bas tenu hi chahunde ne..

Jekar tu mil janda menu te apan inj nhi rulde..
kise bhare hoye glass vicho paani vangu nhi dulde..
jiddan purane jung lagge jindre kade nhi khulde..
odan hi tere naal guzare oh pal nhi bhulde..
 
Ajj fer kise ne teri yaad dila ditti..
kise de hasse ne apne ander teri zhalak dikha ditti..
tere naal guzareya waqt chatte aa gya..
tera ditta hassa chette aa gya..

Vichdan lagge teri akhan vich ditte hunju yaad aunde ne..
tere naal pyar pake kitte kol-karar yaad aunde ne..
tenu alvida kehnde koi khushi te na de sakeya..
par ajj vi mera dil te mann tenu te bas tenu hi chahunde ne..

Jekar tu mil janda menu te apan inj nhi rulde..
kise bhare hoye glass vicho paani vangu nhi dulde..
jiddan purane jung lagge jindre kade nhi khulde..
odan hi tere naal guzare oh pal nhi bhulde..
v nice CP ji.........tfs :)
 
Top