Ki eh hai Aazad BhaRat ?

ਸਾਨੂੰ ਮਿੱਟੀ ਦੇ ਵਿਚ ਰੋਲ ਕੇ ਆਪ ਕੁਰਸੀਆਂ ਉੱਤੇ ਬਿਹ ਗਏ ਨੇ
ਸਾਨੂੰ ਰੋਟੀ ਵੀ ਖਾਣੀ ਹੋ ਗਈ ਔਖੀ ਬਸ ਕਰਜ਼ੇ ਪੱਲੇ ਰਿਹ ਗਏ ਨੇ
ਕੀ ਦੱਸਾਂ ਯਾਰੋ ਹਾਲ ਵਤਨਾਂ ਦਾ ਸਬ ਔਖੇ ਜਹੇ ਹੋ ਕੇ ਰਿਹ ਰਹੇ ਨੇ
ਹੁਣ ਅਮੀਰਾਂ ਦਾ ਇਥੇ ਕੱਠ ਹੋਇਆ ਗਰੀਬ ਤਾਂ ਕੱਲੇ ਰਿਹ ਗਏ ਨੇ
ਇਥੇ ਰਹਣ ਬਸੇਰਾ ਔਖਾ ਹੋਇਆ ਕਿੰਜ ਪੁਗਾਇਏ ਯਾਰੋ ਖਾਹੀਸ਼ਾਂ ਨੂੰ
ਬਸ ਘੂਰੀ ਨਾਲ ਪਿਓ ਚੁਪ ਕਰਾਵੇ ਨਿੱਕੇ ਪੁੱਤ ਦੀਆਂ ਫਰਮਾਇਸ਼ਾਂ ਨੂੰ
ਹੁਣ ਸਚੇਆਂ ਦਾ ਇਥੇ ਸਾਥੀ ਕੋਈ ਨਾ ਬਸ ਝੂਠਿਆਂ ਦੇ ਸਿਰ ਤਾਜ ਏ
ਮੇਹਨਤ ਦਾ ਵੀ ਮੁੱਲ ਪੈਂਦਾ ਨੀ ਯਾਰੋ ਰਿਸ਼ਵਤ ਦਾ ਜਿਵੇਂ ਰਿਵਾਜ ਏ
ਨੋਟਾਂ ਵਾਲਿਆਂ ਦੇ ਹੇਠ ਰਾਜਨੀਤੀ ਸਾਰੀ ,ਮਾੜਾ ਬਣਦਾ ਸ਼ਿਕਾਰ ਸਰਕਾਰਾਂ ਦੇ
ਮੈਂ ਸੁਣਿਆ ਕਿਸਾਨ ਵੀ ਅੱਜ ਫਾਹੇ ਚਢ਼ੇ ,ਜੋ ਅੰਨਦਾਤਾ ਯਾਰੋ ਹਜ਼ਾਰਾਂ ਦਾ
ਇਸ ਦੇਸ਼ ਨੂੰ ਘਾਟ ਨਈ ਪੈਸੇ ਦੀ ਬਸ ਸੋਚ ਲੋਕਾਂ ਦੀ ਥੁਢ਼ ਦੀ ਜਾ ਰਹੀ ਏ
ਹੋ ਸਕੇ ਤਾਂ ਬਚਾ ਲਵੋ ਇਥੇ ਇਨਸਾਨਾਂ ਦੀ ਇਨਸਾਨੀਅਤ ਰੁਢ਼ ਦੀ ਜਾ ਰਹੀ ਏ
-Lv
 
Top