I "ਭਈਆ" i

i "ਭਈਆ" i
ਮੈਨੂੰ ਹਾਸਾ ਆਉਂਦਾ ਓਹਨਾਂ ਜੱਟਾਂ ਅਤੇ ਹੋਰ ਪੰਜਾਬੀਆਂ ਤੇ ਜੋ ਕਿਸੇ up ਬਿਹਾਰ ਤੋਂ ਆਏ ਕਾਮੇ ਨੂੰ ਭਈਆ ਕਹ ਕੇ ਬਲਾਉਂਦੇ ਨੇ, ਅਤੇ ਓਹਨਾਂ ਦੇ ਬੋਲਣ ਦੇ ਤਰੀਕੇ ਤੋਂ ਸਾਫ਼ ਪਤਾ ਚਲਦਾ ਕੇ ਓਹ ਆਪਣੇ-ਆਪ ਨੂੰ ਓਸ ਨਾਲੋਂ ਉੱਚਾ ਸਮਝਦੇ ਨੇ i ਇਸ ਦੇ ਉਲਟ ਓਹ ਕਾਮੇ ਫਿਰ ਵੀ ਇਹਨਾਂ ਨੂੰ ਸਰਦਾਰ ਜੀ ਕਹ ਕੇ ਬਲਾਉਂਦੇ ਨੇ, ਜਿਸ ਨਾਲ ਸ਼ਾਇਦ ਇਹ ਹੋਰ ਚੌੜੇ ਹੋ ਜਾਂਦੇ ਨੇ i ਜੇ ਓਹਨਾਂ ਦੇ ਸ਼ਰੀਰ ਛੋਟੇ ਨੇ, ਰੰਗ ਪੱਕੇ ਨੇ, ਸੈਂਟ-ਖੁਸਬੋਆਂ ਤਕ ਪਹੁੰਚ ਨਹੀ, ਤਾਂ ਇਸਦਾ ਇਹ ਮਤਲਬ ਨਹੀ ਕੇ ਓਹ ਇਨਸਾਨ ਨਹੀਂ i
ਮੈਂ ਕਈ ਵਾਰ ਵੇਖਿਆ ਹੈ ਜਦੋ ਕਦੇ ਕੋਈ ਗਰੀਬ ਦਿਹਾੜੀਦਾਰ ਰਿਕਸ਼ਾ-ਚਾਲਕ ਕਿਸੇ ਅਮੀਰ ਮੋਟਰ-ਸਾਇਕਲ ਸਵਾਰ ਨਾਲ ਟਕਰਾ ਜਾਵੇ ਤਾਂ ਚਪੇੜਾਂ ਹਮੇਸ਼ਾਂ ਦਿਹਾੜੀਦਾਰ ਨੂੰ ਹੀ ਪੈਂਦੀਆਂ, ਭਾਵੇਂ ਗਲਤੀ ਇਸ ਅਮੀਰ ਬੰਦੇ ਦੀ ਹੋਵੇ i ਅੱਗੋਂ ਓਹ ਇੱਕਠੇ ਹੋਏ ਲੋਕ ਵੀ ਦੋ-ਦੋ ਗਰੀਬ ਦੇ ਮਾਰ ਜਾਂਦੇ ਨੇ ਜਿੰਨਾਂ ਕਦੇ ਜ਼ਿੰਦਗੀ ਵਿਚ ਮਖੀ ਨਹੀ ਮਾਰੀ ਹੁੰਦੀ ਅਤੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਬਾਤ ਸੁਣਾਉਂਦੇ ਨੇ ਕੇ, "ਅੱਜ ਮੇਰੇ ਕੋਲੋਂ ਇਕ ਹੋਰ ਬੰਦਾ ਕੁੱਟ ਹੋ ਗਿਆ, ਐਵੇਂ ਆਕੜਦਾ ਸੀ" i
ਦੂਜੇ ਪਾਸੇ ਕਈ ਔਰਤਾਂ ਵੀ ਕਿਹੜੀਆਂ ਘੱਟ ਹੁੰਦੀਆਂ ਨੇ, ਕਿਸੇ ਧਾਰਮਿਕ ਸਥਾਨ ਜਾਣ ਲਈ ਤਿਆਰ-ਸ਼ਿਆਰ ਹੋ ਕੇ ਖੜ ਜਾਂਦੀਆਂ ਨੇ ਸੜਕ ਤੇ, ਕਿਸੇ ਸਸਤੇ ਰਿਖਸ਼ੇ ਵਾਲੇ ਦੀ ਉਡੀਕ ਚ, ਜਦੋਂ ਤੱਕ ਮਿਥੇ ਹੋਏ ਕਿਰਾਏ ਵਿਚ ਜਾਣ ਵਾਲਾ ਰਿਖਸ਼ਾ ਨਾ ਮੰਨੇ, ਖੜੀਆਂ ਰਹਿੰਦੀਆਂ ਨੇ ਓਥੇ ਹੀ, ਭਾਵੇਂ ਘੰਟਾ ਉਡੀਕ ਕਰਨੀ ਪਵੇ i ਪਰ ਧਾਰਮਿਕ ਜਗਾ ਪਹੁੰਚਣ ਤੇ, ਆਪਣੇ ਭਗਵਾਨ ਅੱਗੇ ਕੋਈ ਕੰਜੂਸ਼ੀ ਨਹੀਂ, ਜਿਹੜਾ ਨੋਟ ਹਥ ਆ ਜਾਵੇ, ਓਹੀ ਢਿੱਡਲ ਜਿਹੇ ਪੂਜਾਰੀ ਅੱਗੇ i
ਆਪਣੇ ਪਰਿਵਾਰ-ਦੇਸ਼ ਛੱਡ ਕੇ ਆਏ ਇਹਨਾਂ ਮਿਹਨਤ-ਪਸੰਦ ਲੋਕਾਂ ਦੇ ਹਲਾਤ ਪਹਿਲਾਂ ਹੀ ਮਾੜੇ ਹੁੰਦੇ ਨੇ, ਅਤੇ ਸਾਡਾ ਇਹਨਾਂ ਕੁ ਫਰਜ਼ ਬਣਦਾ ਹੈ ਕੇ ਇਹਨਾਂ ਲੋਕਾਂ ਨੂੰ ਬਣਦੀ ਇਜ਼ਤ ਦਈਏ ਅਤੇ ਇਹਨਾਂ ਨੂੰ ਵਿਤਕਰੇ ਵਾਲੇ ਮਾਹੌਲ ਦੀ ਬਜਾਏ, ਜੀ-ਆਇਆਂ ਵਾਲਾ ਮਾਹੌਲ ਦਈਏ i ਜੇ ਕੋਈ ਮਿਹਨਤ ਕਰਨਾ ਚਾਹੁੰਦਾ ਹੈ ਤਾਂ ਸਾਨੂੰ ਓਸਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਹੀਂ ਤਾਂ ਓਹ ਵੀ ਤੁਹਾਡੀਆਂ ਚੇਨਾਂ ਖੋਣ ਬਾਰੇ ਸੋਚਣਾ ਸ਼ੁਰੂ ਕਰ ਦੇਵੇਗਾ i
(ਨੋਟ: ਬਹੁਤ ਵਧਿਆ ਲੋਕ ਵੀ ਵਸਦੇ ਨੇ ਜੋ ਇਹਨਾਂ ਦੀ ਫੁੱਲ ਇਜ਼ਤ ਕਰਦੇ ਨੇ, ਪਰ ਗਿਣਤੀ ਬਹੁਤ ਥੋੜੀ ਹੋਵੇਗੀ i ਤਸਵੀਰ ਵਿਚਲੇ ਸੱਜਣਾ ਦਾ ਪੋਸਟ ਨਾਲ ਕੋਈ ਲੈਣਾ ਦੇਣਾ ਨਹੀਂ, ਫੋਟੋ ਦੀ ਵਰਤੋ ਸਿਰਫ ਕਿਸੇ ਪਰਦੇਸੀ ਰਿਕਸ਼ਾ-ਚਾਲਕ ਦੇ ਹਲਾਤ ਬਿਆਨ ਕਰਨ ਲਈ ਵਰਤੀ ਗਈ ਹੈ i)
 

Attachments

  • 1544586_1020816224598127_806885277340231662_n.jpg
    1544586_1020816224598127_806885277340231662_n.jpg
    28.8 KB · Views: 331
Top