Singh-a-lion
Prime VIP
ਅੰਮ੍ਰਿਤਸਰ : ਅਜੇ ਤਾਂ ਹੱਥਾਂ 'ਤੇ ਲੱਗੀ ਮਹਿੰਦੀ ਦਾ ਰੰਗ ਫਿੱਕਾ ਵੀ ਨਹੀਂ ਸੀ ਪਿਆ ਅਤੇ ਨਾ ਹੀ ਘਰੋਂ ਵਿਦਾ ਹੋਈ ਧੀ ਦੇ ਮਾਪਿਆਂ ਦੇ ਅਜੇ ਚਾਅ ਲੱਥਾ ਸੀ ਕਿ ਲਾਲਚ 'ਚ ਅੰਨ੍ਹੇ ਸਹੁਰਾ ਪਰਿਵਾਰ ਨੇ ਲਾਡਾਂ ਨਾਲ ਪਾਲੀ ਮਾਪਿਆਂ ਦੀ ਧੀ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ। ਇਹ ਦਿਲ ਕੰਬਾ ਦੇਣ ਵਾਲੀ ਘਟਨਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਹੈ, ਜਿਥੇ ਦੀ ਸਿਮਰਜੀਤ ਕੌਰ ਦਾ ਵਿਆਹ ਅਜੇ ਤਿੰਨ ਦਿਨ ਪਹਿਲਾਂ ਹੀ ਹੋਇਆ ਸੀ ਪਰ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸਿਮਰਜੀਤ ਦੇ ਮਾਪਿਆਂ ਨੇ ਉਸ ਦਾ ਵਿਆਹ ਬੜੇ ਚਾਵਾਂ ਨਾਲ ਕੀਤਾ ਸੀ ਪਰ ਲਾਲਚੀ ਸਹੁਰਿਆਂ ਨੇ 3 ਦਿਨਾਂ 'ਚ ਹੀ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰ ਦਿੱਤਾ।
ਇਸ ਸਬੰਧੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਡਾਂ ਨਾਲ ਪਾਲੀ ਸਿਮਰਜੀਤ ਦੇ ਸੁਪਨਾਂ ਨੂੰ ਦਹੇਜ ਦੇ ਲਾਚੀਆਂ ਨੇ ਸਦਾ ਲਈ ਤੋੜ ਦਿੱਤਾ। ਸਿਮਰ ਦੀ ਜ਼ਿੰਦਗੀ ਵਾਂਗ ਹੀ ਪਤਾ ਨਹੀਂ ਕਿੰਨੀਆਂ ਕੁੜੀਆਂ ਦਹੇਜ ਦੀ ਬਲੀ ਚੜ੍ਹ ਚੁੱਕੀਆਂ ਹਨ। ਲੋੜ ਹੈ ਇਥੇ ਕਾਨੂੰਨ ਨੂੰ ਇਨ੍ਹਾਂ ਦਾਜ ਦੇ ਲਾਲਚੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਤਾਂ ਜੋ ਕੋਈ ਹੋਰ ਧੀ ਦਾਜ ਦੀ ਬਲਾ ਨਾ ਚੜ੍ਹ ਸਕੇ।
http://www.jagbani.com/news/article_420196/