ਇਹਨਾ ਲੋਕਾ ਦਾ ਕਿਹੋ ਜਿਹਾ ਰੱਬ ਹੈ

Yaar Punjabi

Prime VIP
ਲਾਹੌਰ ਲਾਗੇ ਇੱਕ ਪਿੰਡ ਹੈ ''ਕੋਟ ਰਾਧਾ ਕਿਸ਼ਨ'' ਜਿਥੇ ਆਂਢ-ਗੁਆਂਢ ਦੇ 3 ਪਿੰਡਾਂ ਦੇ 1000 ਲੋਕਾਂ ਨੇ ਮਿਲਕੇ ਇਸ ''Christian Couple'' ਨੂੰ ਜ਼ਿੰਦਾ ਜੀਅ ਜਲਾ ਦਿੱਤਾ, ਜਲਾਉਣ ਤੋਂ ਪਹਿਲਾਂ ਇਸ ਜੋੜੇ ਨੂੰ ਮਾਰਨ ਦੀ Announcement ਪਹਿਲਾਂ ਹੀ ਸਪੀਕਰਾਂ ਵਿੱਚ ਕਰ ਦਿੱਤੀ ਗਈ ਸੀ, ਤੇ ਬਾਅਦ ਵਿੱਚ ਦੋਨਾਂ ਨੂੰ ਘਰ ਦੀ ਛੱਤ ਪਾੜਕੇ ਬਾਹਰ ਕੱਡਿਆ ਗਿਆ...

ਜਦ 25 ਸਾਲ ਉਮਰ ਦੀ ਕੁੜੀ (Shama) ਨੂੰ ਅੱਗ ਵਿੱਚ ਸੁੱਟਿਆ ਗਿਆ ਤਾਂ ਉਸ Time ਓਹ Pregnant ਸੀ, ਓਹ ਜਦ ਜੱਲ ਰਹੀ ਸੀ ਤਾਂ ਉੱਚੀ ਉੱਚੀ ਬੋਲ ਰਹੀ ਸੀ ਕੇ ''ਮੈਨੂੰ ਨਹੀਂ ਪਤਾ ਸੀ ਓਹ ਕਾਗਜ਼ ਕੀ ਸਨ''
ਪਰ ਲੋਕਾਂ ਨੇ ਉਸਦਾ ਪੱਖ ਸੁਣੇ ਬਿਨਾਂ ਹੀ ਉਸਨੂੰ ਤੇ ਉਸਦੇ ਘਰਵਾਲੇ (Shahzad Masih) ਨੂੰ ਜਲਾ ਦਿੱਤਾ.

ਓਹਨਾਂ ਦੀ ਗਲਤੀ ਸਿਰਫ ਇੰਨੀ ਸੀ, ਜਦ ਕੁੜੀ ਦੇ ਸਹੁਰੇ ਦੀ ਕੁੱਝ ਹਫਤੇ ਪਹਿਲਾਂ ਮੌਤ ਹੋਈ ਸੀ ਤਾਂ Shama ਨੇ ਉਸਦੇ ਕੱਪੜੇ, ਉਸ ਨਾਲ ਸੰਬੰਧਿਤ ਚੀਜ਼ਾਂ ਅਤੇ ਕੁੱਝ ਕਾਗਜ਼ ਜਲਾ ਦਿੱਤੇ ਸਨ, ਜਿਹੜੇ ਕਾਗਜ਼ ਉਸਨੇ ਜਲਾਏ ਸਨ ਓਹ 'ਕੁਰਾਨ' ਦੇ ਸਨ, ਜਿਸ ਵਾਰੇ ਉਸਨੂੰ ਨਹੀਂ ਪਤਾ ਸੀ, ਕਿਉਂਕਿ ਓਹ ਅਨਪੜ ਸੀ, ਤੇ ਇਹੀ ਓਹ ਜਲਣ ਵੇਲੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ...

ਲੋਕਾਂ ਨੇ ਇੱਕ ਜੋੜੇ ਨੂੰ ਸਿਰਫ ਇਸ ਕਰਕੇ ਜਲਾ ਦਿੱਤਾ ਕਿਉਂਕਿ ਗਲਤੀ ਨਾਲ ਓਹਨਾਂ ਕੋਲੋਂ 'ਕੁਰਾਨ' ਦੇ ਕਾਗਜ਼ ਜੱਲ ਗਏ ਸਨ....
ਸਲਾਮ ਹੈ ਇਦਾਂ ਦੇ ਧਾਰਮਿਕ ਲੋਕਾਂ ਨੂੰ ਤੇ ਓਹਨਾਂ ਦੀ ਅਨਪੜਤਾ ਨੂੰ !


 
Top