ਮੇਰੇ ਅੰਦਰ ਕੋਈ ਐਸੀ ਕਮੀ ਏ

Saini Sa'aB

K00l$@!n!
ਮੇਰੇ ਅੰਦਰ ਕੋਈ ਐਸੀ ਕਮੀ ਏ

ਜਿਸ ਨੂੰ ਹੋਂਦ ਤੇਰੀ ਪੂਰਦੀ ਏ

ਮੈਂ ਤੈਨੂੰ ਰੱਬ ਵਾਂਗੂੰ ਪੂਜਦਾ ਹਾਂ

ਤੇ ਦੁਨੀਆ ਕੀ ਦਾ ਕੀ ਸਮਝਦੀ ਏ

ਮੌਕਾ ਤੇਰੇ ਲਈ ਇਹ ਅੰਤਲਾ ਹੈ

ਇਹ ਮੇਰੀ ਇਲਤਿਜ਼ਾ ਵੀ ਆਖਰੀ ਏ

ਮੈਂ ਤੁਰਿਆ ਤਾਂ ਨਾ ਫੇਰ ਮੁੜ ਸਕਾਂਗਾ

ਉਹ ਮੈਨੂੰ ਚੰਗੀ ਤਰ੍ਹਾਂ ਜਾਣਦੀ ਏ

ਸ਼ਾਇਦ ਮੈਂ ਉਹ ਸਮੁੰਦਰ ਨਹੀਂ ਹਾਂ

ਜੀਹਦੀ ਖਾਤਰ ਨਦੀ ਉਹ ਭਟਕਦੀ ਏ

ਅਸੀਂ ਵੱਖ ਹੋ ਕੇ ਵੀ ਇੱਕੋ ਜਿਹੇ ਹਾਂ

ਤੇ ਸਾਡੇ ਦਰਮਿਆਂ ਬਸ ਇਕ ਸਦੀ ਏ

ਜਿਵੇਂ ਮੈਂ ਚੰਨ, ਤਾਰਾ, ਫੁੱਲ ਹੋਵਾਂ

‘ਅਜ਼ੀਜ਼’ ਉਹ ਮੈਨੂੰ ਐਵੇਂ ਲੋਚਦੀ ਏ


ਪਰਮਿੰਦਰ ਸਿੰਘ ਅਜੀਜ
 
Top