Punjab News ਯਸ਼ਵੰਤ ਸਿਨਹਾ ਬਣੇ ਪੰਜਾਬ ਭਾਜਪਾ ਦੇ ਪ੍ਰਭਾਰੀ

'MANISH'

yaara naal bahara
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਅਹਿਮ ਐਲਾਨ ਕਰਦੇ ਹੋਏ ਭਾਜਪਾ ਦੇ ਪੰਜਾਬ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਬਲਬੀਰ ਪੁੰਜ ਦੀ ਥਾਂ ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੂੰ ਇੰਚਾਰਜ ਲਗਾ ਦਿੱਤਾ ਹੈ।
ਵਰਨਣਯੋਗ ਹੈ ਕਿ ਪਿਛਲੇ ਕਈ ਦਿਨ ਤੋਂ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਬਲਬੀਰ ਪੁੰਜ ਨੂੰ ਹਟਾਉਣ ਦੀ ਚਰਚਾ ਚੱਲ ਰਹੀ ਸੀ। ਖਾਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ -ਭਾਜਪਾ ਗਠਜੋੜ ਦੇ ਕਈ ਮਾਮਲਿਆਂ ਬਾਰੇ ਟਕਰਾ ਨੂੰ ਲੈ ਕੇ ਸ੍ਰੀ ਪੁੰਜ ਦੀ ਭੂਮਿਕਾ ਤੋਂ ਅਕਾਲੀ ਲੀਡਰਸ਼ਿਪ ਵੀ ਨਾਖੁਸ਼ ਸੀ। ਸ੍ਰੀ ਪੁੰਜ ਨੂੰ ਗੁਜਰਾਤ ਰਾਜ ਦੇ ਭਾਜਪਾ ਮਾਮਲਿਆਂ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ। ਭਾਜਪਾ ਦੇ ਮਾਮਲਿਆਂ ਵਿਚ ਗੁਜਰਾਤ, ਪੰਜਾਬ ਨਾਲੋਂ ਰਾਜਸੀ ਤੌਰ ’ਤੇ ਅਹਿਮ ਰਾਜ ਹੈ।
ਪਾਰਟੀ ਸੂਤਰਾਂ ਅਨੁਸਾਰ ਸ੍ਰੀ ਯਸ਼ਵੰਤ ਸਿਨਹਾ ਨੂੰ ਲਾਉਣ ਦਾ ਅਹਿਮ ਕਾਰਨ ਇਹ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੱਦ ਦੇ ਸੀਨੀਅਰ ਨੇਤਾ ਹਨ ਅਤੇ ਉਨ੍ਹਾਂ ਦੇ ਦਹਾਕਿਆਂ ਤੋਂ ਸ੍ਰੀ ਬਾਦਲ ਨਾਲ ਨਿੱਘੇ ਸਬੰਧ ਹਨ। ਇਸ ਨਾਲ ਗੱਠਜੋੜ ਦੀ ਲੀਡਰਸ਼ਿਪ ਨੂੰ ਆਪਸੀ ਸਹਿਮਤੀ ਬਣਾਉਣ ਵਿਚ ਮਦਦ ਮਿਲੇਗੀ। ਸ੍ਰੀ ਸਿਨਹਾ ਕੇਂਦਰ ਵਿਚ ਵਿੱਤ ਅਤੇ ਵਿਦੇਸ਼ ਵਿਭਾਗ ਵਰਗੇ ਅਹਿਮ ਵਿਭਾਗਾਂ ਦੇ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਦੇ ਨਾਲ ਭਾਜਪਾ ਦੇ ਕੌਮੀ ਸਕੱਤਰ ਅਭੀਮਨਿਊ ਨੂੰ ਸਹਿ ਪ੍ਰਭਾਰੀ ਲਗਾਇਆ ਹੈ। ਸ੍ਰੀ ਸਿਨਹਾ ਦੀ ਇਸ ਨਿਯੁਕਤੀ ਨੂੰ ਭਾਜਪਾ ਦੇ ਉੱਚ ਹਲਕਿਆਂ ਵਿਚ ਉਨ੍ਹਾਂ ਦੀ ਵਾਪਸੀ ਮੰਨਿਆ ਜਾ ਰਿਹਾ ਹੈ। ਸ੍ਰੀ ਸਿਨਹਾ ਪਿਛਲੇ ਸਵਾ ਸਾਲ ਤੋਂ ਪਾਰਟੀ ਲੀਡਰਸ਼ਿਪ ਤੋਂ ਨਾਖਸ਼ੁ ਚਲੇ ਆ ਰਹੇ ਸਨ। ਉਹ ਕੇਂਦਰ ਵਿਚ ਵਿੱਤ ਅਤੇ ਵਿਦੇਸ਼ ਮੰਤਰੀ ਰਹਿ ਚੁੱਕੇ ਹਨ।
 
Top