ਭਾਜਪਾ ਨੇ ਕਰਨਾਟਕ 'ਚ ਆਪਣੀ ਚਾਲ, ਚਿਹਰਾ ਤੇ ਚਰਿੱਤਰ &

Android

Prime VIP
Staff member
ਨਵੀਂ ਦਿੱਲੀ : ਕਰਨਾਟਕ ਵਿਧਾਨ ਸਭਾ ਵਿਚ ਤਿੰਨ ਮੰਤਰੀਆਂ ਵਲੋਂ ਸ਼ਰੇਆਮ ਮੋਬਾਇਲ 'ਤੇ ਅਸ਼ਲੀਲ ਫਿਲਮ ਵੇਖਣ ਦੇ ਵਿਵਾਦ ਨੇ ਭਾਜਪਾ ਵਿਰੁੱਧ ਕਾਂਗਰਸ ਦੇ ਰੁਖ ਵਿਚ ਜ਼ਬਰਦਸਤ ਧਾਰ ਲਗਾ ਦਿੱਤੀ ਹੈ। ਕਾਂਗਰਸ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਦੇ ਚਰਿੱਤਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਬੀ.ਕੇ. ਹਰੀ ਪ੍ਰਸ਼ਾਦ ਨੇ ਕਿਹਾ ਕਿ ਇਸ ਘਟਨਾ ਨਾਲ ਭਾਜਪਾ ਦੇ ਆਗੂਆਂ ਦੀ ਚਾਲ, ਚਰਿੱਤਰ, ਚਿਹਰਾ ਤੇ ਚਿੰਤਨ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਇਹ ਉਹ ਪਾਰਟੀ ਹੈ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਹਟ ਕੇ ਹੁਣ ਦਾ ਦਾਅਵਾ ਕਰਦੀ ਸੀ ਪਰ ਹੁਣ ਉਸ ਦਾ ਅਸਲੀ ਚਿਹਰਾ ਤੇ ਚਰਿੱਤਰ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਭਾਜਪਾ ਦੇ ਇਹ ਕੋਈ ਨਵੀਂ ਗੱਲ ਨਹੀਂ। ਉਸ ਦੇ ਅੱਧੀ ਦਰਜਨ ਸਾਬਕਾ ਮੰਤਰੀ ਜੇਲ ਵਿਚ ਹਨ ਅਤੇ ਅੱਧੀ ਦਰਜਨ ਸਾਬਕਾ ਮੰਤਰੀਆਂ ਵਿਰੁੱਧ ਐਫ. ਆਈ. ਆਰ. ਦਰਜ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਯੇਹਦੀਯੁਰਪਾ ਕੁਝ ਸਮਾਂ ਪਹਿਲਾਂ ਹੀ ਜੇਲ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਵਿਚ ਭਾਜਪਾ ਭ੍ਰਿਸ਼ਟਾਚਾਰ, ਬੇਇਮਾਨੀ ਅਤੇ ਬੇਸ਼ਰਮੀ ਦਾ ਦੂਜਾ ਨਾਂਅ ਹੈ
 
Last edited:
Top