ਸੁੱਚਾ ਪਿਆਰ ਉਹ ਮੈਥੋਂ ਭੁੱਲਿਆ ਨਹੀਉਂ ਜਾਣਾ...

ਚੰਨਾ ਕੀਤਾ ਸੀ ਮੈਂ ਪਿਆਰ ਬੇਇੰਤਹਾ ਤੈਨੂੰ...
ਸੁੱਚਾ ਪਿਆਰ ਉਹ ਮੈਥੋਂ ਭੁੱਲਿਆ ਨਹੀਉਂ ਜਾਣਾ...

ਇੱਕ ਤੇਰਾ ਪਿਆਰ ਹੀ ਮੇਰੀ ਜਿੰਦਗੀ ਚ ਵਸਿਆ ਸੀ...
ਹੁਣ ਕਦਮ ਜਿੰਦਗੀ ਦਾ ਇੱਕ ਵੀ ਪੁੱਟਿਆ ਨਹੀਉਂ ਜਾਣਾ...

ਜੇ ਤੇਰਾ ਪਿਆਰ ਨਾ ਹੋਇਆ ਨਸੀਬ ਇਹ ਮਲੂਕ ਜਿੰਦੜੀ ਨੂੰ...
ਵਾਂਗ ਮਿੱਟੀ ਦੇ ਥਲਾਂ ’ਚ ਮੈਥੋਂ ਰੁਲਿਆ ਨਹੀਉਂ ਜਾਣਾ...

ਕਿਸੇ ਹੋਰ ਦੀ ਝੋਲੀ ਭਰਦਿਆਂ ਜੇ ਵੇਖਾਂ ਤੈਨੂੰ,
ਇੱਕ ਹਉਂਕਾ ਗਮਾਂ ਦਾ ਹੋਰ ਭਰਿਆ ਨਹੀਉਂ ਜਾਣਾ...

ਫ਼ੇਰ ਵੀ ਬੱਝਣਾ ਪੈਣਾ ਏ ਵਿਆਹ ਦੇ ਬੰਧਨ ਵਿੱਚ....
ਇਹਨਾਂ ਦੁਨਿਆਵੀ ਰਸਮਾਂ ਤੋਂ ਪਾਸਾ ਵੱਟਿਆ ਨਹੀਉਂ ਜਾਣਾ....

ਜਿੰਨੇ ਮਰਜ਼ੀ ਲਾਹੁਣ ਚਾਅ ਮੇਰੇ ਮਾਪੇ ਮੇਰੇ ਵਿਆਹ ਤੇ...
ਉਸ ਖੁਸ਼ੀ ਨਾਲ ਇਸ ਰਸਮ ਨੂੰ ਅਦਾ ਕਰਿਆ ਨਹੀਉਂ ਜਾਣਾ...

ਮਜ਼ਬੂਰੀ ਵੱਸ ਬੱਝਾਂਗਾ ਮੈਂ ਵਿਆਹ ਦੇ ਬੰਧਨ ਵਿੱਚ...
ਕਿਉਂਕਿ ਮਾਪਿਆਂ ਦਾ ਉਹ ਬੁਢੇਪਾ ਮੈਥੋਂ ਜਰਿਆ ਨਹੀਉਂ ਜਾਣਾ...

ਪਰ ਦਿਲ ਸੋਚਦੈ ਕੀ ਗੁਜ਼ਰੇਗੀ ਉਸ ਮਾਪਿਆਂ ਦੀ ਦੁਲਾਰੀ ਨਾਲ...
ਉਸਦਾ ਇਹ ਦੁੱਖੜਾ ਕਿਸੇ ਤੋਂ ਬਿਆਨ ਕਰਿਆ ਨਹੀਉਂ ਜਾਣਾ...

ਜ਼ਿੰਦਗੀ ਉਸਦੀ ਮਲੂਕ ਜਿਹੀ ਕਿੰਝ ਨਿਭੇਗੀ ‘ਗੁਰੀ’ ਨਾਲ਼...
ਕਿਉਂਕਿ ਸੱਚਾ ਸੁੱਚਾ ਪਿਆਰ ਮੈਥੋਂ ਜਤਾਇਆ ਨਹੀਉਂ ਜਾਣਾ....
 
Top