Lyrics ਇਕ ਬਾਬਾ ਨਾਨਕ ਸੀ

Saini Sa'aB

K00l$@!n!
ਇਕ ਬਾਬਾ ਨਾਨਕ ਸੀ, ਬਈ ਜਿਨ੍ਹੇ ਤੁਰ ਕੇ ਦੁਨੀਆਂ ਗਾਹਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾਤੀ।
ਕਾਰ ਸੇਵਾ ਦੇ ਨਾਂ 'ਤੇ ਮੰਗਦੇ ਰਸਦ ਨੋਟਾਂ ਦੀ ਥੈਲੀ।
ਮੈਂ ਸੁਣਿਆ ਬਾਬੇ ਨੇ ਅੱਜ ਕੱਲ ਕਾਲੀ ਔਡੀ ਲੈ ਲੀ।
ਇਨ੍ਹਾਂ ਅਨਪੜ੍ਹ ਬੀਬੀਆਂ ਨੇ ਬੰਦੇ ਗਲ ਰੱਬ ਦੀ ਤੱਖ਼ਤੀ ਪਾ ਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ 'ਤੇ ਲਾ ਤੀ।
ਇਕ ਬਾਬਾ ਨਾਨਕ ਸੀ................................


ਛੋਟੀ ਜਿਹੀ ਗੱਲ ਉੱਤੇ ਹੋ ਜਾਂਦੇ ਦੰਗੇ ਲਗਦੀਆਂ ਅੱਗਾਂ।
ਕੋਈ ਬੰਦਾ ਸੇਫ਼ ਨਹੀਂ ਹਾਏ ਰਾਹ ਜਾਂਦਿਆਂ ਲੱਥਣ ਪੱਗਾਂ।
ਇਹ ਈਗੋ ਧਰਮਾਂ ਦੀ, ਕਿਸੇ ਦੀ ਬਚ ਕੇ ਤੁਰ ਜੇ ਖਿਆਤੀ!
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ..................................


ਲੈ ਲੈ ਦੋ ਚਾਰ ਢੋਲਕੀਆਂ ਪੰਜ ਸੱਤ ਚਿਮਟੇ ਰੱਖ ਲੈ ਨਾਲੇ।
ਬੀਬੀਆਂ ਤੇ ਵੀ. ਆਈ. ਪੀ. ਘੁੰਮਣਗੇ ਚੱਤੋ ਪਹਿਰ ਦੁਆਲੇ।
ਅਸੀਂ ਬੜੇ ਮਹਾਨ ਹਾਂ ਕਿਸੇ ਨੇ ਝੂਠੀ ਫੂਕ ਛਕਾ ਤੀ।
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ..............................


ਕਾਹਨੂੰ ਟੱਪੇ ਸਟੇਜਾਂ 'ਤੇ ਰੱਖ ਕੇ ਬਾਜਾ ਤੂੰ ਵੀ ਗਾ ਲੈ।
ਤੇਰਾ ਬਾਗ਼ ਪਲ ਗਿਆ ਏ ਜਾਹ ਸੈਂਟਰ ਵਿਚ ਕੁੱਲੀ ਪਾ ਲੈ।
ਰੀਲਾਂ ਹੁਣ ਵਿਕਣੀਆਂ ਨਹੀਂ ਸ਼ੁਰੂ ਕਰ ਖੇਤੀ ਗਾਇਕ ਸਾਥੀ
ਇਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ।
ਇਕ ਬਾਬਾ ਨਾਨਕ ਸੀ ਬਈ ਜਿਨ੍ਹੇ ਤੁਰ ਕੇ ਦੁਨੀਆਂ ਗਾਹਤੀ
 
Top