ਫ਼ੱਕਰਾ ਜਿਥੇ ਏਕਾ

bhandohal

Well-known member
ਸ਼ਹਿਰੋਂ ਦੂਰ ਤੇ ਪਿੰਡੋਂ ਬਾਹਰ ਇਕ ਬਾਗ ਹੋਇਆ ਕਰਦਾ ਸੀ,,,,,,
ਉਸ ਬਾਗ ਦੀ ਰਾਖੀ ਇਕ ਅੜੀਅਲ ਬਾਬਾ ਕਰਦਾ ਸੀ,,,,,,,

ਉਸ ਬਾਗ ਚ ਜਾ ਕੇ ਆਉਂਦੀ ਸੀ ਰਾਹਤ ਬੜੀ,,,,,,
ਕਿਓਂਕੇ ਪਿੰਡ ਦਾਨ ਬਚਿਆਂ ਚ ਬਾਗ ਚ ਖੇਡਣ ਦੀ ਸੀ ਚਾਹਤ ਬੜੀ,,,,,,,

ਬਾਬੇ ਤੋਂ ਚੋਰੀ ਬੱਚੇ ਬਾਗ ਚ ਖੇਡਣ ਆਉਂਦੇ ਸੀ,,,,,,,
ਹਰ ਇਕ ਦਰਖਤ ਦੀ ਟਾਹਣੀ ਤੇ ਪਰਿੰਦੇ ਚਿਹ-ਚਿਹਾਉਂਦੇ ਸੀ,,,,,,,

ਵੇਖ ਬੱਚੇਆਂ ਨੂੰ ਬਾਗ ਚ ਬਾਬਾ ਜੀ ਗੁੱਸੇ ਨਾਲ ਭਰ ਜਾਂਦੇ,,,,,
ਸੁਣ ਬਾਬੇ ਦੀਆਂ ਗਾਹਲਾਂ ਬੱਚੇ ਘਰਾਂ ਨੂੰ ਭੱਜ ਜਾਂਦੇ,,,,,,,,

ਰੋਕਣ ਲਈ ਬੱਚਿਆਂ ਨੂੰ ਬਾਬੇ ਨੇ ਇਕ ਵਿਓਂਤ ਬਣਾਈ,,,,,,,
ਚਾਰ-ਦੁਆਰੀ ਕਰ ਕੇ ਨਾਲ ਕੰਡਾ ਤਾਰ ਲਗਵਾਈ,,,,,,

ਸੁਣ-ਸਾਨ ਹੋ ਗਯਾ ਬਾਗ ਤੇ ਦਰਖਤ ਵੀ ਮੁਰਝਾਏ,,,,,,,,
ਪਰਿੰਦੇ ਉੱਡ ਗਏ ਮਾਰ ਉਡਾਰੀ, ਤੇ ਕੋਈ ਨਾ ਓਥੇ ਜਾਏ,,,,,,,

ਫ਼ੱਕਰਾ ਜਿਥੇ ਏਕਾ,ਖੁਸੀਆਂ ਵਸਦੀਆਂ ਓਥੇ ਰੱਬ ਵੀ ਘਰ ਕਰ ਜਾਏ,,,,,,
ਕ੍ਰੋਧ,,ਈਰਖਾ,,ਤੇ ਲੋਭ ਜੇਹੇ ਐਬ,,ਓਥੇ ਪਰਿੰਦਾ ਵੀ ਪਰ ਨਾ ਮਾਰੇ......।


bye harry
 
Top