ਗੱਲੀਂ ਸਿੱਖ ਨਹੀਂ ਬਣਦਾ

Saini Sa'aB

K00l$@!n!
ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ ਮਰਨਾ ਪੈਂਦਾ
ਮਜ਼ਲੂਮਾਂ ਦੀ ਰਾੱਖੀ ਲਈ ਜ਼ੁਲਮ ਨਾਲ ਲੜ੍ਹਨਾ ਪੈਂਦਾ=

ਸਿੱਖੀ ਨਹੀਂ ਪਹਿਰਾਵੇ ਦੀ ਇਹ ਸਿੱਖੀ ਹੈ ਅੰਦਰੂਨੀ
ਰਾਹ ਹੈ ਸਬਰਾਂ-ਸਿਦਕਾਂ ਦਾ ਇਹੇ ਮੰਜ਼ਲ ਬੜ੍ਹੀ ਜ਼ਨੂਨੀ
ਲਾ ਆਸਣ ਤਪਦੀਆਂ ਲੋਹਾਂ ਤੇ,ਕਲਮਾਂ ਸੱਚ ਦਾ ਪੜ੍ਹਨਾ ਪੈਂਦਾ
ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ…………

ਸਿੱਖੀ ਤਾਂ ਹੈ ਸਿੱਖਣ ਲਈ ਨਾ ਏ ਹੁਕਮ ਚਲਾਵਣ ਲਈ
ਜਾੱਮਾਂ ਜੋ ਇਨਸਾਨੀ ਹੈ ਵੱਸ ਅੱਛੇ ਕਰਮ ਕਮਾਵਣ ਲਈ
ਤੇਰਾ ਭਾਣਾ ਮਿੱਠਾ ਕਹਿ ਕਹਿਣਾ,ਤਵੀਆਂ ਤੇ ਸੜ੍ਹਨਾ ਪੈਂਦਾ
ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ……………

ਸਿੱਖੀ ਦਾ ਕੋਈ ਮਜ਼੍ਹਬ ਨਾ ਵਖ਼ੱਰਾ ਸਿੱਖੀ ਇਸ਼ਕ ਹੱਕੀਕੀ ਏ
ਲੱਭ-ਲੋਭ ਤੇ ਲਾਲਚ ਛੱਡਕੇ ਪਾਈ ਸੱਜਣ ਨਾਲ ਪਰੀਤੀ ਏ
ਐਹੋ ਜਹੀ ਸਿੱਖੀ ਸਿੱਖਣ ਲਈ ਦੇੱਗ਼ਾਂ ਵਿੱਚ ਕੜ੍ਹਨਾ ਪੈਂਦਾ
ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ……………

ਸਿੱਖੀ ਦੀ ਗੱਲ ਸਮਝ ਲਈ ਜਿਸ ਨੇ ਓਹੋ ਤੇ ਸਦਾ ਅਨੰਦ ਏ
ਭਲਾ ਓਹ ਮੰਗੇ ਹਰ-ਪਲ ਸਭ ਦਾ ਬਣ ਜੋਗੀ ਮਸਤ ਮਲੰਗ ਏ
ਨਾਮ ਗੁਰੂ ਦਾ ਸਿਮਰਨ ਕਰ ਕਰ ਆਪਣੇ ਅੰਦਰ ਬੜਨਾ ਪੈਂਦਾ
ਗੱਲੀਂ ਸਿੱਖ ਨਹੀਂ ਬਣਦਾ ਸਿੱਖੀ ਲਈ ਮਰਨਾ ਪੈਂਦਾ
ਜੋਗਿੰਦਰ ਸੰਘੇੜਾ
(ਮਾਂਟਰੀਅਲ ਕਨੇਡਾ)
 
Top