ਬੇਅਦਬੀ ਗੁਰੂਆਂ ਦੀ ਸਾਥੋਂ ਹੁੰਦੀ ਝੱਲ ਨਹੀਂ

→ ✰ Dead . UnP ✰ ←

→ Pendu ✰ ←
Staff member
ਬੇਅਦਬੀ ਗੁਰੂਆਂ ਦੀ ਸਾਥੋਂ ਹੁੰਦੀ ਝੱਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!

ਮਖੌਲ ਜਾਪਦਾ ਤੈਨੂੰ ਬੰਦ ਬੰਦ ਕਟਵਾ ਲੈਣਾ
ਤੱਤੀ ਤਵੀ ਤੇ ਬਹਿਣਾ ਤੇ ਖੇੋਪੜ ਲੁਹਾ ਲੈਣਾ
ਲੜ ਕੇ ਮਰਿਆਂ ਬਿਨ ਹੁੰਦੇ ਜਾਬਰ ਠੱਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!

ਲੱਖ ਲਾਹਨਤ ਏ ਤੇਰੀਆਂ ਕਿਤਾਬਾਂ ਪੜ੍ਹੀਆਂ ਨੂੰ
ਤੂੰ ਕਦੇ ਦੇਖ ਲਾਸ਼ਾਂ ਨਾਲ ਭਰੀਆਂ ਮੜ੍ਹੀਆਂ ਨੂੰ
ਬਿਨ ਮਤਲਬ ਦੇ ਭੌਂਕੀ ਜਾਣਾ ਮਸਲੇ ਦਾ ਹੱਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!

ਵਾਅਦਿਆਂ ਤੋਂ ਮੁੱਕਰੀ ਦਿੱਲੀ ਤੈਨੂੰ ਦਿਖਦੀ ਨਹੀਂ
ਕਲਮ ਤੇਰੀ ਕਿਉਂ ਦੁੱਖ ਮਾਵਾਂ ਦੇ ਲਿਖਦੀ ਨਹੀਂ?
ਗੰਗੂ ਦਿਆਂ ਵਾਰਸਾਂ ਵਾਗੂੰ ਅਸੀਂ ਕੀਤੇ ਛਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!

ਨਾਨਕ ਨਾਨਕ ਦੀ ਭਾਵੇਂ ਰਟ ਲਾਈ ਰੱਖਦੇ ਓ
ਫਿਰ ਗੁਰੂਆਂ ਦੀ ਬਾਣੀ ਉੱਤੇ ਫਿਕਰੇ ਕੱਸਦੇ ਓ
ਮੌਕੇ ਦੇਖ ਕੇ ਰੰਗ ਬਦਲਣ ਦਾ ਸਾਨੂੰ ਵੱਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!

ਆਪਣਿਆਂ ਨੂੰ ਵੱਢ ਔਕਾਤ ਦਿਖਾਉਦੇਂ ਫਿਰਦੇ ਓ
ਬਹੁਗਿਣਤੀ ਦੇ ਪਿੱਛੇ ਪੂਛ ਹਿਲਾਉਦੇਂ ਫਿਰਦੇ ਓ
ਕੁੱਤੇ ਨੂੰ ਪਚਦੀ ਸੁਣਿਆ "ਸੰਧੂ" ਹੁੰਦੀ ਭਲ ਨਹੀਂ
ਦੇਸ਼ ਕੌਮ ਲਈ ਮਰਨਾ ਕਹਿੰਦੇ ਵੱਡੀ ਗੱਲ ਨਹੀਂ!


‪‎
ਜੁਗਰਾਜਸਿੰਘ​
 
Top