Mandipgill
Member
ਸਿਆਣੇ ਆਖਣ ਸਬਰ ਤੋਂ ਮਿੱਠਾ ਕੋਈ ਫੱਲ ਨਹੀਂ ,
ਜੋ ਆਖੇ ਅੱਜ ਨੀਂ ਉਸ ਦਾ ਆਓਂਦਾ ਦਾ ਕੱਲ੍ਹ ਨਹੀਂ ।
ਪਿਆਰ-ਮੁੱਹਬਤ ਨਾਲ ਵੀ ਹੋ ਜਾਂਦੇ ਨੇ ਹੱਲ ਮਸਲੇ ,
ਲੜਾਈ ਹੁੰਦੀ ਹਰ ਇਕ ਮਸਲੇ ਦਾ ਹੱਲ ਨਹੀਂ l
ਘਰ ਦੀ ਲੜ੍ਹਾਈ ਬਣ ਜਾਂਦੀ ਹੈ ਤਮਾਸ਼ਾ ਜਗ ਦਾ ,
ਰੱਲ-ਮਿਲ ਕੇ ਰਹਿਣ ਦਾ ਆਉਂਦਾ ਕਿਉ ਵਲ ਨਹੀਂ ।
ਪੈ ਜਾਣ ਲਕੀਰਾਂ ਤੇ ਲਗ ਜਾਣ ਸਰਹੱਦ ਤੇ ਵਾੜਾ ,
ਮਿਲ ਕੇ ਰਹਿਣ ਵਾਲੀ ਰਹਿੰਦੀ ਕੋਈ ਗੱਲ ਨਹੀਂ ।
ਜੀਉਂਣ ਨਾ ਦੇਵੇ ਯਾਰੋ ਜੇ ਟਕਰੇ ਚੰਦਰਾ ਗੁਆਢੀ ,
ਰਵੇ ਜੇ ਕਲੇਸ਼ ਚੋਵੀਂ ਘੰਟੇ ਹੁੰਦਾ ਉਹ ਵੀ ਝੱਲ ਨਹੀਂ ।
ਬਿਨ ਰੋਇਆ ਤਾਂ ਕਹਿੰਦੇ ਮਾਂ ਵੀ ਦੁੱਧ ਦਿੰਦੀ ਨਹੀਂ ,
ਜਾਗਦੇ ਭਗਵਾਨ ਵੀ ਬਿੰਨ ਖੜਕਾਇਆ ਟੱਲ ਨਹੀਂ ।
ਆਉਦੀ ਹੈ ਕ੍ਰਾਤੀ ਕਹਿੰਦੇ ਹਥਿਆਰ ਚੁਕਿਆ ਹੀ ,
ਪਰ ਕਲਮ ਦੇ ਬਲ ਜਿਨਾਂ ਹੋਰ ਕੋਈ ਬਲ ਨਹੀਂ ।
ਛੱਡ ਦੇ ਸ਼ਿਕਵਾ ਕਰਨਾ ਮਨਦੀਪ ਹੁਣ ਸੱਜਣਾਂ ਤੇ ,
ਕਰਦੇ ਨੇ ਜੋ ਪਿਆਰ ਪਰ ਕਰਦੇ ਬਿਨਾ ਛੱਲ ਨਹੀਂ ।
ਮਨਦੀਪ ਗਿੱਲ