ਬਸ ਇਕ ਕਵਿਤਾ.....

ਜਿਉਂ ਜਿਉਂ ਉਹ ਮੇਰੇ ਬਣਦੇ ਜਾਂਦੇ ਨੇ
ਕੁਝ ਡਰ ਜਿਹੇ ਦਿਲ ਵਿਚ ਭਰਦੇ ਜਾਂਦੇ ਨੇ

ਜਦੋਂ ਦੇ ਉਹ ਮੇਰੀ ਆਦਤ ਬਣੇ ਨੇ
ਮੇਰੇ ਹਰ ਗਮ ਉਹ ਨਾਲ ਲਡ਼ਦੇ ਜਾਂਦੇ ਨੇ

ਕਿਵੇਂ ਕਹਿ ਦੇਵਾਂ ਮੈਂ ਮੁਲ ਮੋਡ਼ ਦੇਵਾਂਗਾ
ਅਣਗਿਣਤ ਅਹਿਸਾਨ ਉਹ ਕਰਦੇ ਜਾਂਦੇ ਨੇ

ਸੋਚਿਆ ਸੀ ਸਾਹਾਂ ਦੇ ਨਾਲ ਮੁਕਣਗੀਆਂ
ਉਹ ਤਾਂ ਉਹ ਪੀਡ਼ਾਂ ਵੀ ਹਰਦੇ ਜਾਂਦੇ ਨੇ
 
Top