ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ

ਬਣ ਪਰਾਹੁਣਾ ਵਸਲ ਦਾ ਉਹ ਹਿਜਰ ਦੇ ਘਰ ਆ ਗਿਆ
ਦਿੱਲ ਦੇ ਹਨੇਰ ਆਲਿਆਂ ਨੂੰ ਉਹ ਜੋਤ ਬਣ ਰੁਸ਼ਨਾ ਗਿਆ

ਕਈ ਵਾਰ ਆਪਣੇ ਆਪ ਤੋਂ ਹੋਇਆ ਮੈਂ ਬਹੁੱਤ ਦੂਰ ਸੀ
ਆਇਆ ਉਹ ਲੈ ਕੇ ਜਿੰਦਗੀ ਤੇ ਮੇਰੇ ਹਥ ਥਮਾ ਗਿਆ

ਸੋਚਿਆ ਹਰ ਗਮ ਨੂੰ ਜੁਦਾ ਖੁਸ਼ੀਆਂ ਤੋ ਮੈਂ ਹੁਣ ਕਰ ਦੇਵਾਂ
ਸਾਇਆ ਤਾਂ ਜਿੰਦਗੀ ਹੈ ਕਾਇਆ ਦੀ ਉਹ ਸਮਝਾ ਗਿਆ

ਖੁਸ਼ੀ ਦੇ ਰਸਤੇ ‘ਚ ਆਉਂਦੀਆਂ ਮੈਂ ਔਕੜਾਂ ਨੂੰ ਗਾਹ ਦੇਵਾਂ
ਹਮਸਫਰ ਬਣਕੇ ਉਹ ਮੇਰਾ ਮੰਜਲ ਤੱਕ ਪਹੁੰਚਾ ਗਿਆ

ਚੰਨ ਅਤੇ ਸੂਰਜ ਵੀ ਵੰਡਦੇ ਨੇ ਬਹੁੱਤ ਲੋਆਂ ਮਗਰ
ਹਨੇਰਾ ਥੋੜੀ ਦੇਰ ਲਈ ਇੱਕ ਜੁਗਨੂੰ ਵੀ ਮਿਟਾ ਗਿਆ

ਆਰ.ਬੀ.ਸੋਹਲ
 
Top