ਪਾਕਿਸਤਾਨ 'ਚ 8 ਅੱਤਵਾਦੀਆਂ ਸਣੇ 11 ਮਰੇ

chief

Prime VIP
ਪਾਕਿਸਤਾਨ ਦੇ ਪੱਛਮੀ-ਉੱਤਰੀ ਹਿੱਸੇ ਦੇ ਔਰਕਜਈ ਕਬਾਇਲੀ ਖੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈਆਂ ਤਾਜ਼ਾ ਝੜਪਾਂ 'ਚ 8 ਅੱਤਵਾਦੀਆਂ, 3 ਸੈਨਿਕਾਂ ਸਣੇ 11 ਲੋਕ ਮਾਰੇ ਗਏ।

ਖ਼ਬਰ ਏਜੰਸੀ ਸਿਨਹੂਆ ਅਨੁਸਾਰ ਕੁਝ ਅੱਤਵਾਦੀਆਂ ਦੁਆਰਾ ਸੁਰੱਖਿਆ ਬਲਾਂ ਦੇ ਵਾਹਨ 'ਤੇ ਰਾਕਟ ਹਮਲਾ ਕਰ ਦੇਣ ਨਾਲ 3 ਸੈਨਿਕ ਮਾਰੇ ਗਏ ਅਤੇ 5 ਜ਼ਖ਼ਮੀ ਹੋ ਗਏ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਕਬਾਇਲੀ ਇਲਾਕੇ 'ਚ 8 ਅੱਤਵਾਦੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ।

ਪਾਕਿਸਤਾਨੀ ਸੈਨਾ ਵੱਲੋਂ ਪਿਛਲੇ ਇਕ ਸਾਲ ਤੋਂ ਜਾਰੀ ਮੁਹਿੰਮ 'ਚ ਇਸ ਇਲਾਕੇ 'ਚੋਂ ਅੱਤਵਾਦੀਆਂ ਨੂੰ ਖਤਮ ਕਰਨ ਦੇ ਕੰਮ ਵਿਚ ਕਾਫੀ ਸਫਲਤਾ ਮਿਲੀ ਹੈ।
 
Top