ਪਾਕਿ ਵਿਚ ਅੱਤਵਾਦੀ ਹਮਲਿਆਂ 'ਚ 13 ਪੁਲਿਸ ਜਵਾਨਾਂ ਸਮ&

[JUGRAJ SINGH]

Prime VIP
Staff member
ਇਸਲਾਮਾਬਾਦ, 22 ਜਨਵਰੀ (ਏਜੰਸੀ)-ਪਾਕਿਸਤਾਨ ਦੇ ਅਸ਼ਾਂਤ ਖੇਤਰਾਂ ਵਿਚ 3 ਵੱਖ-ਵੱਖ ਅੱਤਵਾਦੀ ਹਮਲਿਆਂ ਵਿਚ ਪੁਲਿਸ ਦੇ 13 ਜਵਾਨਾਂ ਤੇ ਇਕ ਬੱਚੇ ਸਮੇਤ ਘੱਟੋ-ਘੱਟ 15 ਵਿਅਕਤੀ ਮਾਰੇ ਗਏ ਤੇ ਇਕ ਸਪੇਨੀ ਸਾਇਕਲਿਸਟ ਸਮੇਤ ਕਈ ਹੋਰ ਜ਼ਖਮੀ ਹੋ ਗਏ | ਦੱਖਣ ਪੱਛਮੀ ਬਲੋਚਿਸਤਾਨ ਵਿਚ ਅੱਤਵਾਦੀਆਂ ਵੱਲੋਂ ਸਪੇਨ ਦੇ ਇਕ ਸਾਇਕਲਿਸਟ ਸੈਲਾਨੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਸਾਇਕਲਿਸਟ ਦੀ ਹਿਫਾਜ਼ਤ ਲਈ ਤਾਇਨਾਤ ਕਬਾਇਲੀ ਪੁਲਿਸ ਦੇ ਜਵਾਨਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਝੜਪ ਵਿਚ 7 ਪੁਲਿਸ ਦੇ ਜਵਾਨ ਮਾਰੇ ਗਏ ਜਦ ਕਿ ਸਪੇਨੀ ਸੈਲਾਨੀ ਗੰਭੀਰ ਜ਼ਖ਼ਮੀ ਹੋ ਗਿਆ | ਇਕ ਹੋਰ ਭਿਆਨਕ ਹਮਲੇ ਵਿਚ ਉੱਤਰ-ਪੱਛਮੀ ਪਾਕਿਸਤਾਨ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ 'ਚ ਪੁਲਿਸ ਦੇ 6 ਜਵਾਨ ਤੇ ਇਕ ਬੱਚਾ ਮਾਰਿਆ ਗਿਆ | ਬੰਬ ਧਮਾਕਾ ਪੁਲਿਸ ਵੈਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿਸ ਵਿਚ ਸਵਾਰ ਪੁਲਿਸ ਦੇ ਜਵਾਨ ਪੋਲੀਓ ਬੂੰਦਾਂ ਪਿਆ ਰਹੀ ਟੀਮ ਨੂੰ ਸੁਰੱਖਿਆ ਮੁਹਈਆ ਕਰਵਾਉਣ ਲਈ ਜਾ ਰਹੇ ਸਨ | ਪੁਲਿਸ ਅਨੁਸਾਰ ਧਮਾਕਾ ਖੈਬਰ ਪਖਤੂਨਖਵਾ ਦੇ ਚਰਸਾਡਾ ਜ਼ਿਲੇ੍ਹ ਵਿਚ ਸਰਧੇਰੀ ਬਜ਼ਾਰ ਖੇਤਰ ਵਿਚ ਹੋਇਆ | ਡਿਪਟੀ ਆਈ.ਜੀ. ਪੁਲਿਸ ਸਈਦ ਵਾਜ਼ੀਰ ਨੇ ਦੱਸਿਆ ਕਿ ਬੰਬ ਜੋ 4 ਤੋਂ 5 ਕਿਲੋ ਭਾਰਾ ਸੀ, ਸਾਈਕਲ ਉੱਪਰ ਰੱਖਿਆ ਹੋਇਆ ਸੀ | ਧਮਾਕੇ ਵਿਚ ਪੁਲਿਸ ਦੇ 2 ਜਵਾਨਾਂ ਸਮੇਤ 9 ਵਿਅਕਤੀ ਜ਼ਖ਼ਮੀ ਵੀ ਹੋਏ ਹਨ | ਇਸ ਖੇਤਰ ਵਿਚ ਹੀ ਜਮਾਇਤ ਉਲੇਮਾ-ਏ-ਇਸਲਾਮ ਦੇ ਇਕ ਸਥਾਨਕ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਇਕ ਹੋਰ ਘਟਨਾ ਵਿਚ ਪੰਜਾਬ ਦੇ ਭਕਰ ਜ਼ਿਲੇ੍ਹ ਵਿਚ ਅੱਤਵਾਦੀਆਂ ਨੇ ਪੋਲੀਓ ਬੂੰਦਾਂ ਪਿਆਉਣ ਵਾਲੀ ਇਕ ਹੋਰ ਟੀਮ ਨੂੰ ਨਿਸ਼ਾਨਾ ਬਣਾਇਆ | ਕੇਯੂਮਾਬਾਦ ਖੇਤਰ ਵਿਚ ਪੋਲੀਓ ਟੀਮ ਉੱਪਰ ਹਮਲੇ ਉਪਰੰਤ ਕਰਾਚੀ ਵਿਚ ਪੋਲਿਓ ਵਿਰੋਧੀ ਮੁਹਿੰਮ ਰੋਕ ਦਿੱਤੀ ਗਈ ਸੀ |
 
Top