ਅਮਰੀਕੀ ਡਰੋਨ ਨੇ ਪਹਿਲੀ ਵਾਰ ਕਿਸ਼ਤੀ ਨੂੰ ਬਣਾਇਆ ਨ&#26

[JUGRAJ SINGH]

Prime VIP
Staff member
ਇਸਲਾਮਾਬਾਦ, 14 ਦਸੰਬਰ (ਏਜੰਸੀ)-ਅੱਜ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ 'ਤੇ ਅਮਰੀਕੀ ਡਰੋਨ ਹਮਲੇ ਦੌਰਾਨ ਇਕ ਕਿਸ਼ਤੀ ਨੂੰ ਪਹਿਲੀ ਵਾਰ ਨਿਸ਼ਾਨਾ ਬਣਾਉਂਦਿਆਂ ਇਸ ਵਿਚ ਸਵਾਰ 5 ਵਿਅਕਤੀਆਂ ਹਲਾਕ ਕਰ ਦਿੱਤਾ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਕਿਸ਼ਤੀ ਵਿਚ ਸਵਾਰ ਇਹ ਸਾਰੇ ਤਾਲਿਬਾਨ ਅੱਤਵਾਦੀ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਿਕ ਕਾਬੁਲ ਦਰਿਆ ਨੇੜੇ ਕਿਸ਼ਤੀ ਵਿਚ ਸ਼ੱਕੀ ਅੱਤਵਾਦੀਆਂ ਨੂੰ ਲਿਜਾਇਆ ਜਾ ਰਿਹਾ ਸੀ। ਪਾਕਿਸਤਾਨ ਦੀ ਕਬਾਇਲੀ ਪੱਟੀ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਮਲਾ ਅਫ਼ਗਾਨਿਸਤਾਨ ਸਰਹੱਦ ਵਾਲੇ ਪਾਸਿਓਂ ਕੀਤਾ ਗਿਆ ਜਦਕਿ ਕੁਝ ਰਿਪੋਰਟਾਂ ਅਨੁਸਾਰ ਇਹ ਹਮਲਾ ਪਾਕਿਸਤਾਨ ਦੇ ਖ਼ੈਬਰ ਕਬਾਇਲੀ ਇਲਾਕੇ ਵਾਲੇ ਪਾਸਿਓਂ ਕੀਤਾ ਗਿਆ। ਸੂਤਰਾਂ ਅਨੁਸਾਰ ਕਿਸ਼ਤੀ ਵਿਚ ਸ਼ੱਕੀ ਅੱਤਵਾਦੀਆਂ ਨੂੰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਲਿਜਾਇਆ ਜਾ ਰਿਹਾ ਸੀ। ਰਿਪੋਰਟਾਂ ਅਨੁਸਾਰ ਮਾਰੇ ਗਏ ਅੱਤਵਾਦੀ ਤਾਲਿਬਾਨ ਮੈਂਬਰ ਸਨ। ਇਸ ਹਮਲੇ ਵਿਚ 2 ਹੋਰ ਜਣੇ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਅਨੁਸਾਰ ਪਹਿਲੀ ਵਾਰ ਕਿਸ਼ਤੀ ਨੂੰ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਡਰੋਨ ਹਮਲਿਆਂ ਖਿਲਾਫ਼ ਅਮਰੀਕਾ ਕੋਲ ਕਈ ਵਾਰ ਰੋਸ ਜਤਾਇਆ ਹੈ ਕਿ ਇਹ ਹਮਲੇ ਉਨ੍ਹਾਂ ਦੀ ਆਜ਼ਾਦੀ ਲਈ ਖ਼ਤਰਾ ਸਾਬਿਤ ਹੋ ਰਹੇ ਹਨ।
 

Nagra

Member
Re: ਅਮਰੀਕੀ ਡਰੋਨ ਨੇ ਪਹਿਲੀ ਵਾਰ ਕਿਸ਼ਤੀ ਨੂੰ ਬਣਾਇਆ ਨ

asha ehda zikar kita babbu bai ne :haha
 
Top