ਹੁਣ ਯਾਰ ਫਾਸ੍ਲੇ ਮੰਗਦੇ ਨੇ !!!


ਕਦੇ ਤੱਕਿਆ ਬਿਨਾ ਨਹੀਂ ਸੀ ਰਹਿ ਸਕਦੇ,
ਹੁਣ ਆੱਖ ਬਚਾ ਕੇ ਲੰਘਦੇ ਨੇ...

ਕੁਝ ਗਰੂਰ ਲੁਕਾ ਕੇ ਪਲਕਾਂ ਵਿੱਚ,
ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ...

ਜਿਹਨਾ ਨਾਲ ਸੀ ਚਲਦੇ ਸਾਂਹ ਸਾਡੇ,
ਸਾਡੀ ਜਾਨ ਓ ਸੂਲੀ ਟੰਗਦੇ ਨੇ...

ਕਦੀ ਬੜਾ ਯਕੀਨ ਸੀ ਸਾਡੇ 'ਤੇ,
ਹੁਣ ਇਮਤਿਹਾਨ ਓ ਮੰਗਦੇ ਨੇ...

ਇਕ ਉਮਰ ਬਿਤਾ ਕੇ ਬੁੱਕਲ ਵਿਚ,
ਹੁਣ ਯਾਰ ਫਾਸ੍ਲੇ ਮੰਗਦੇ ਨੇ !!!

 
Top