ਰੋਂਦੇ ਹੋਣਗੇ !!!


ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੋਂਦੇ ਹੋਣਗੇ !
ਡੋਬ ਕੇ ਦੋ ਦਿਲਾਂ ਨੂੰ ਝਨਾਬ ਰੋਂਦੇ ਹੋਣਗੇ !

ਦੋ ਪਾਲ ਬਹਿ ਕੇ ਮਾਰ ਗਈ ਉਡਾਰੀ ਜੋ,
ਓਸੇ ਤਿਤਲੀ ਨੂੰ ਏ ਗੁਲਾਬ ਰੋਂਦੇ ਹੋਣਗੇ !

ਮਾਰ ਕੇ ਉਡਾਰੀ ਜੋ ਸੀ ਬੱਦਲਾਂ ਨੂੰ ਚੁਮਦੇ,
ਪਿੰਜਰੇ 'ਚ ਬੰਦ ਓਹ ਉਕਾਬ ਰੋਂਦੇ ਹੋਣਗੇ !

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ,
ਉੱਚੀ-ਉੱਚੀ ਹੱਸ ਕੇ ਜਨਾਬ ਰੋਂਦੇ ਹੋਣਗੇ !

ਰੀਝਾਂ ਦੀਆਂ ਪਾਕੇ ਲੀਰਾਂ ਗਲ ਵਿਚ ਰਾਤਾਂ ਨੂੰ,
ਅਖਾਂ ਦੀਆਂ ਗਲੀਆਂ 'ਚ ਖ਼ਾਬ ਰੋਂਦੇ ਹੋਣਗੇ !

ਕੱਲੇ ਕਿਤੇ ਬਹਿ ਕੇ ਓਹ ਕਰ-ਕਰ ਯਾਦ ਸਾਨੂੰ,
ਮੁੱਖ਼ ਉਤੇ ਰੱਖ ਕੇ ਕਿਤਾਬ ਰੋਂਦੇ ਹੋਣਗੇ !

ਫਰੋਲ ਕੇ ਤਾਂ ਵੇਖ ਤੂੰ ਪੁਰਾਣੀਆਂ ਕਿਤਾਬਾਂ ਨੂੰ,
ਯਾਰਾ ਤੈਨੂੰ ਦਿੱਤੇ ਓਹ ਗੁਲਾਬ ਰੋਂਦੇ ਹੋਣਗੇ !

 

chardi kala vich rhiye

HaRdCoRe BiOtEcHnOlOgIsT
ਮਾਰ ਕੇ ਉਡਾਰੀ ਜੋ ਸੀ ਬੱਦਲਾਂ ਨੂੰ ਚੁਮਦੇ,
ਪਿੰਜਰੇ 'ਚ ਬੰਦ ਓਹ ਉਕਾਬ ਰੋਂਦੇ ਹੋਣਗੇ ! :dts

sachi gall aa dear
 
Top