ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ.

ਉਜਾੜ ਕੇ ਗਰੀਬ ਦੇਹੀ ਜੇ ਫਿਰ ਵੀ ਨਾਂ ਚੈਣ ਮਿਲੇ,
ਕਰੀਬ ਆ ਕੇ ਨਾਲ ਨੋਹੀਂ ਸੁੱਕੇ ਜਖ਼ਮ ਖਰੋਚਦੇ ਨੇ,
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਮੈਂ ਵੀ ਪਿਆ ਵੱਸ ਇੱਕ ਉੱਚੇ ਮਹਿਲ ਵਾਲੇ ਦੇ,
ਖ਼ਬਰ ਨਾ ਸੀ ਵੱਢ ਮਾਸ ਦਿਲ ਦਾ ਖਵਾਉਣਾ ਪਊ,
ਯਾਦਾਂ ਵਾਲੀ ਕਰ ਪੱਟੀ ਹੁਣ ਬੰਨਦਾ ਹਾਂ ਜ਼ਖਮਾਂ ਨੂੰ,
ਇਹ ਨੈਣ ਦੋ ਨਿਮਾਣੇ ਮੇਰੇ ਨਿੱਤ ਰੋਣਾ ਲੋਚਦੇ ਨੇ.
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਰੂਹਾਂ ਦੇ ਮੇਲ ਵਾਲੇ ਐਸੇ ਲਾ ਗਿਆ ਓਹ ਵੱਟਣੇ,
ਵਾਂਗ ਸੂਲਾਂ ਵਾਂਗ ਚੁੱਬਦੇ ਨੇ ਮਾਈਏ ਬਰਬਾਦੀ ਦੇ,
ਚਿਣਗਾਂ ਨੇ ਫੁੱਟਦੀਆਂ ਤੇ ਚੱਲਦੀਆਂ ਨੇ ਚਾਲ ਕੀੜੀ,
ਉਛਾਲਦਾਂ ਹਾਂ ਦਿਲ ਤਾਂ ਓਹ ਨੇਜਿਆਂ ਤੇ ਬੋਚਦੇ ਨੇ.
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ....

ਕਰ-ਕਰ ਚੇਤੇ ਕੱਲ, ਅੱਜ ਨੂੰ ਉਜਾੜ ਰਿਹਾਂ,
ਹੌਸਲਾ ਨਈ ਹੁੰਦਾ ਆਉਂਦੇ ਕੱਲ ਤਾਈਂ ਵੇਖਣੇ ਦਾ,
ਮਾਰ-ਮਾਰ ਤਾੜੀਆਂ ਉਡਾਉਣ ਤੋਂ ਜੋ ਟੋਕਦੇ ਨੇ,
ਕਾਹਦਾ ਏ ਭਰੋਸਾ ਉੱਚੇ ਮਹਿਲਾਂ ਦਿਆਂ ਮਾਲਕਾਂ ਦਾ,
ਹਰ ਪਲ ਜੋ ਦਿਲਾਂ ਦਿਆਂ ਜੋ ਸੌਦਿਆਂ ਨੂੰ ਲੋਚਦੇ ਨੇ...

unknwn writer.. if u knw thn tell me :)
 
Top