ਬਦਨਾਮ ਸੀ !!!


ਜਿਹੜਾ ਪਿੰਡ ਬੇਗਾਨਾ ਅੱਜ ਮੇਰੇ ਲਈ,
ਕਦੇ ਅਸੀ ਵੀ ਉਥੇ ਮੇਹਮਾਨ ਸੀ !

ਜੀਣਾ ਤਾਂ ਅਸੀ ਵੀ ਚਾਹੁੰਦੇ ਸੀ, ਕੁਝ ਸਾਡੇ ਵੀ ਅਰਮਾਨ ਸੀ !

ਸਾਨੂੰ ਗਮ ਨੇ ਲਾਸ਼ ਬ੍ਣਾ ਦਿੱਤਾ,
ਹੁੰਦੀ ਇਸ ਲਾਸ਼ 'ਚ ਵੀ ਕਦੇ ਜਾਨ ਸੀ !

ਉਸਦੇ ਪਿੰਡ ਦੀ ਭੀੜ ਵਿਚ ਗਵਾਚ ਗਏ ਹਾਂ,
ਨਹੀਂ ਤਾਂ ਸਾਡੀ ਵੀ ਇਕ ਪਹਿਚਾਣ ਸੀ !

ਕੱਖਾਂ ਵਾਂਗ ਰੁਲ ਗਏ ਹਾਂ ਅਸੀਂ,
ਹੁੰਦਾ ਸਾਡਾ ਵੀ ਕੋਈ ਕਦਰਦਾਨ ਸੀ !

ਇਕ ਪਲ ਵੀ ਫੁਰਸਤ ਨਹੀਂ ਅੱਜ ਓਹਨਾ ਕੋਲ,
ਜਿਹਨਾ ਨਾਲ ਬਿਤਾਈ ਅਸੀਂ ਆਪਣੀ ਹਰ ਸ਼ਾਮ ਸੀ !

ਬੜਾ ਉੱਚਾ ਹੈ ਅੱਜ-ਕੱਲ ਨਾਮ ਉਸਦਾ,
ਹੋਇਆ ਜਿਸ ਲਈ ਕਦੇ 'ਹਰਮਨ' ਬਦਨਾਮ ਸੀ !
 
Top