ਇਕ ਛੋਹ................................

maansahab

--: MAAN SAHAB :---
ਇਕ ਛੋਹ................................
ਮਾਂ ਦੀ ਹੋਵੇ ਤਾਂ ਕਿੰਨਾ ਦੁਲਾਰ ਦਿੰਦੀ ਹੈ
ਇਕ ਛੋਹ...............................
ਬਾਪ ਦੀ ਹੋਵੇ ਤਾਂ ਸੀਨਾ ਠਾਰ ਦਿੰਦੀ ਹੈ
ਇਕ ਛੋਹ....................................
ਭੈਣ ਦੀ ਹੋਵੇ ਤਾਂ ਆਦਰ ਸਤਿਕਾਰ ਦਿੰਦੀ ਹੈ
ਇਕ ਛੋਹ...................................
ਵੀਰ ਦੀ ਹੋਵੇ ਹਰ ਗੱਲ 'ਚ ਹੁੰਗਾਰ ਦਿੰਦੀ ਹੈ
ਇਕ ਛੋਹ...................................
ਦੋਸਤ ਦੀ ਹੋਵੇ ਤਾਂ ਬਾਹਾਂ ਖਿਲਾਰ ਦਿੰਦੀ ਹੈ
ਇਕ ਛੋਹ.................................
ਪ੍ਰੇਮੀ ਦੀ ਹੋਵੇ ਤਾਂ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ
ਇਕ ਛੋਹ................................
ਨਿੱਕੇ ਬੱਚੇ ਦੀ ਹੋਵੇ ਤਾਂ ਮਮਤਾ ਪਸਾਰ ਦਿੰਦੀ ਹੈ
ਇਕ ਛੋਹ.................................
ਨਿੰਦਕ ਦੀ ਹੋਵੇ ਤਾਂ ਸੁਭਾ ਨਿਖਾਰ ਦਿੰਦੀ ਹੈ
ਇਕ ਛੋਹ..................................
ਗੁਰੂ ਦੀ ਹੋਵੇ ਤਾਂ ਗੁਨੇਹਗਾਰ ਨੂੰ ਵੀ ਤਾਰ ਦਿੰਦੀ ਹੈ
 
Top