ਇਕ ਬੰਦ ਪਈ ਦੁਕਾਨ ਚ ਕਿਤਿਓਂ ਘੁੰਮਦਾ ਘੁਮਾਉਂਦਾ ਇਕ ਸੱਪ ਵੜ ਗਿਆ

GöLdie $idhu

Prime VIP
ਇਕ ਬੰਦ ਪਈ ਦੁਕਾਨ ਚ ਕਿਤਿਓਂ ਘੁੰਮਦਾ ਘੁਮਾਉਂਦਾ ਇਕ ਸੱਪ ਵੜ ਗਿਆ
ਦੁਕਾਨ ਚ ਪਈ ਇਕ ਆਰੀ ਨਾਲ ਟਕਰਾ ਕੇ ਮਾਮੂਲੀ ਜਿਹਾ ਜਖਮੀ ਹੋ ਗਿਆ , ਘਬਰਾਹਟ ਚ ਸੱਪ ਨੇ ਘੁੰਮ ਕੇ ਆਰੀ ਤੇ ਡੰਗ ਮਾਰਿਆ ਉਹ ਕੁਦਰਤੀ ਆਰੀ ਦੇ ਦੰਦਿਆਂ ਤੇ ਵਜਿਆ ਤੇ ਸੱਪ ਦਾ ਮੂੰਹ ਲਹੂ ਲੁਹਾਣ ਹੋ ਗਿਆ ,
ਹੋਰ ਵੀ ਗੁੱਸੇ ਚ ਭੜਕੇ ਨੇ ਆਪਣੇ ਸੁਭਾਅ ਅਨੁਸਾਰ ਆਰੀ ਨੂੰ ਦਮ ਘੁੱਟ ਕੇ ਮਾਰਨ ਦੀ ਕੋਸ਼ਿਸ਼ ਚ ਜਕੜਨਾ ਸ਼ੁਰੂ ਕੀਤਾ
ਆਪਣੇ ਗੁੱਸੇ ਦੀ ਵਜ੍ਹਾ ਨਾਲ ਸੱਪ ਬੁਰੀ ਤਰਾਂ ਜਖਮੀ ਹੋ ਗਿਆ..
ਅਗਲੇ ਦਿਨ ਜਦੋਂ ਦੁਕਾਨਦਾਰ ਨੇ ਦੁਕਾਨ ਖੋਲੀ ਤਾਂ ਦੇਖਿਆ ਸੱਪ ਆਰੀ ਤੇ ਲਿਪਟਨ ਕਰਕੇ ਮਰਿਆ ਪਿਆ ਸੀ , ਜੋ ਕਿਸੇ ਹੋਰ ਕਾਰਨ ਨਹੀਂ ਆਪਣੇ ਗੁੱਸੇ ਤੇ ਤੈਸ਼ ਕਾਰਣ ਮਾਰਿਆ ਗਿਆ....
ਕਦੇ ਕਦੇ ਅਸੀਂ ਗੁੱਸੇ ਚ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਮਾਂ ਪੈ ਕੇ ਪਤਾ ਲਗਦਾ ਹੈ ਕਿ ਅਸੀਂ ਆਪਣੇ ਆਪ ਦਾ ਜ਼ਿਆਦਾ ਨੁਕਸਾਨ ਕਰ ਬੈਠੇ..
ਇਸ ਕਹਾਣੀ ਦਾ ਸਾਰ ਹੈ ਵਧੀਆ ਜਿੰਦਗੀ ਲਈ ਸਾਨੂੰ ਕਦੇ ਕਦੇ ਕੁਝ ਚੀਜ਼ਾਂ, ਕੰਮਾਂ , ਕੁਝ ਲੋਕਾਂ ਤੇ ਕੁਝ ਘਟਨਾਵਾਂ ਨੂੰ ਇਗਨੋਰ ਕਰਨਾ ਚਾਹੀਦਾ ਹੈ..
ਆਪਣੇ ਆਪ ਨੂੰ ਮਾਨਸਿਕ ਮਜਬੂਤੀ ਨਾਲ ਇਗਨੋਰ ਕਰਨ ਦਾ ਆਦੀ ਬਣਾਉਣਾ ਚਾਹੀਦਾ ਹੈ , ਜਰੂਰੀ ਨਹੀਂ ਕੇ ਹਰ ਐਕਸ਼ਨ ਦਾ ਰੀਐਕਸ਼ਨ ਦਿਖਾਇਆ ਹੀ ਜਾਵੇ
ਸਭ ਤੋਂ ਵੱਡੀ ਸ਼ਕਤੀ ਸਹਿਣ ਤੇ ਸੰਜਮ ਦੀ ਹੈ
...ਸੰਜਮ ਇਕ ਅਜਿਹੀ ਸਵਾਰੀ ਹੈ ਜੋ ਆਪਣੇ ਸਵਾਰ ਨੂੰ ਡਿੱਗਣ ਨਹੀਂ ਦਿੰਦੀ , ਨਾ ਕਿਸੇ ਦੇ ਕਦਮਾਂ ਚ ਤੇ ਨਾ ਕਿਸੇ ਦੀਆਂ ਨਜ਼ਰਾਂ ਚੋਂ -
 
Top