@@..ਚੋਜਾ ਵਾਲਿਆ ਗੁਰੂ ਰਵਿਦਾਸ ਜੀਓ..@@

ਚੋਜਾ ਵਾਲਿਆ ਗੁਰੂ ਰਵਿਦਾਸ ਜੀਓ ਤੈਨੂ ਸਰਧਾ ਦੇ ਫੁੱਲ ਚੜਾਉਣ ਲੱਗਾ
ਤੇਰੀ ਯਾਦ ਚ ਬਹਿ ਕੇ ਦੋ ਘੜੀਆ ਇੱਕ ਦੋ ਹੰਝੂ ਵਹਾਉਣ ਲੱਗਾ
ਤੇਰੀ ਸੋਹਣੀ ਤਸਵੀਰ ਨੂੰ ਨੀਝ ਲਾ ਕੇ ਦਰਸ਼ਨ ਰੱਜ ਕੇ ਪਾਣ ਨੂੱ ਜੀ ਕਰਦਾ
ਤੇਰੀ ਦਰ ਏ ਦਹਿਲੀਜ ਤੇ ਰਗੜ ਮੱਥਾ ਮੁੜਕੇ ਕਿਸਮਤ ਬਣਾਉਣ ਨੂੰ ਜੀ ਕਰਦਾ
ਤੇਰੀ ਰੰਬੀ ਨੇ ਜੁਲਮ ਦੀ ਖੱਲ ਲਾਹੀ ਤੇਰੀ ਸੂਈ ਨੇ ਦੁੱਖਾ ਦੇ ਫੱਟ ਸੀਤੇ
ਤੇਰੇ ਟਾਕਣੇ ਨੇ ਲਾਯਾ ਅਜਬ ਟਾਕਾ ਸਾਕਤ ਮੋਮ ਵਾਗਰਾ ਲੱਟ ਕੀਤੇ
ਜਿਹੜੀ ਗੰਗਾ ਕੋਲ ਜਾਣ ਲੋਕੀ ਓ ਤੇਰੇ ਕੋਲੋ ਕੌਡੀਆ ਮੰਗਦੀ ਸੀ
ਜਿੱਥੇ ਮਸਾ ਮਰ ਮਰ ਲੋਕ ਅੱਪੜਦੇ ਸੀ ਤੇਰੀ ਪੱਥਰੀ ਦੇ ਹੇਠਾ ਤੋ ਲੰਘਦੀ ਸੀ
ਮੈਨੂ ਲਗਦਾ ਤੇਰੀ ਜੋਤ ਸਦਕਾ ਅਛੂਤ ਜਾਤੀ ਦੀ ਜੋਤ ਜਗਦੀ ਏ
ਤੇਰੀ ਜੋਤ ਚੋ ਨਿਕਲ ਲਾਟ ਤੱਤੀ ਸਿੱਧਾ ਜੁਲਮ ਦੀ ਹਿੱਕ ਤੇ ਵੱਜਦੀ ਏ
ਮੈਨੂ ਜਾਪਦਾ ਜੁਲਮ ਦੀ ਅੱਗ ਅੰਦਰ ਅਮਰਿਤ ਸੀ ਤਾ ਤੇਰੀ ਤਾਸੀਰ ਦਾ ਸੀ
ਝਗੜਾ ਨਹੀ ਸੀ ਛੂਤ ਅਛੂਤ ਵਾਲਾ ਝਗੜਾ ਸੀ ਏ ਅਮੀਰ ਗਰੀਬ ਵਾਲਾ
ਤੈਨੂ ਤਰਸ ਮਜਦੂਰ ਮਜਲੂਮ ਦਾ ਸੀ ਨਾਲ ਨੀਵਿਆ ਤੇਰੀ ਯਾਰੀਆ ਸੀ
ਗੋਹੜੇ ਰੂੰ ਦੇ ਡੁੱਬਦੇ ਪੰਡਤਾ ਦੇ ਤੇਰੀ ਪੱਥਰੀ ਲਾਉਦੀ ਤਾਰੀਆ ਸੀ
ਅੱਜ ਫੇਰ ਤੂੰ ਆਪਣੀ ਰੂਹ ਘੱਲਦੇ ਨਸਾ ਪੈਸੇ ਦੀ ਤਾਕਤ ਦਾ ਮੁੱਕ ਜਾਵੇ
ਊਚ ਨੀਚ ਦਾ ਰੇੜਕਾ ਮੁੱਕ ਜਾਵੇ ਪਾਣੀ ਦੁੱਖਾ ਤੇ ਜੁਲਮਾ ਦਾ ਸੁੱਕ ਜਾਵੇ
 
well hats off to your shardha for a great soul...but let me remind you all that he was "bhagat ravidas" not guru ravidas...some people today just in order to run their religious shops are transforming bhagat ji to Guru...while there is is big difference amongst the two...!
 
Top