ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕੋਈ ਬਣ ਗਿਆ ਨੂਰਮਹਿਲੀਆ
ਕੋਈ ਬਣ ਗਿਆ ਰਾਧਾ ਸਵਾਮੀ
ਕੋਈ ਪੂਜੇ ਮੜੀਆਂ ਦੀਵੇ
ਕੋਈ ਕਰੇ ਸਾਧਾਂ ਦੀ ਗੁਲਾਮੀ
ਕੋਈ ਭਿੰਡਰਾਂ ਵਾਲੇ ਨੂੰ ਰੱਬ ਬਣਾਈ ਫਿਰਦਾ
ਬਾਜ਼ਾਂ ਵਾਲਿਆ ਸਿੱਖੀ ਤੇਰੀ ਲੁਟ-ਪੁਟ ਗਈ
ਜਿਸਦੇ ਓੱਪਰੌਂ ਤੂੰ ਸਾਰਾ ਟੱਬਰ ਵਾਰਿਆ
ਝੂਠੇ ਸੋਦੇ ਵਾਲੇ ਨੇ ਤੇਰਾ ਸਵਾਂਗ ਬਣਾਇਆ
ਕੋਮ ਤੇਰੀ ਦੇ ਦਿਲਾਂ ਨੂੰ ਝੁੰਜ-ਝੁੰਜ ਤੜਫਾਇਆ
ਬਦਲਾ ਲੈਣ ਲਈ ਕੋਈ ਸਿੱਖ ਸਾਹਮਣੇ ਨਾ ਆਇਆ
ਬਾਜ਼ਾਂ ਵਾਲਿਆ ਸਿੱਖੀ ਤੇਰੀ ਲੁਟ-ਪੁਟ ਗਈ
ਜਿਸਦੇ ਓੱਪਰੌਂ ਤੂੰ ਸਾਰਾ ਟੱਬਰ ਵਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
 
Top