jass_cancerian
VIP
ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ
,
ਉਸ ਨੂੰ ਆਉਂਦੀ ਦੇਖ ਕੇ ਡਰ ਜਾਣ ਖਾਤਿਰ ਦਿਲ ਕਰੇ,
ਨਿੱਘ ਬੇਹਦ ਵਿਚ ਕਿਉਂ ਠਰ ਜਾਣ ਖਾਤਿਰ ਦਿਲ ਕਰੇ,
ਹਰ ਗਲੀ ਹਰ ਘਰ ਚੋਂ ਹੈ ਇੱਕ ਮਹਿਕ ਪਿਆਰੀ ਆ ਰਹੀ,
ਇਸ ਸ਼ਹਿਰ ਵਿਚ ਤਾਂ ਹੀ ਤਾਂ ਮਰ ਜਾਣ ਖਾਤਿਰ ਦਿਲ ਕਰੇ,
ਇਸ ਸ਼ਹਿਰ ਵਿਚ ਤਾਂ ਹੀ ਤਾਂ ਮਰ ਜਾਣ ਖਾਤਿਰ ਦਿਲ ਕਰੇ,
ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,
ਸਿਰ ਤੋਂ ਲੈ ਕੇ ਪੈਰਾਂ ਤਕ ਭਰ ਜਾਣ ਖਾਤਿਰ ਦਿਲ ਕਰੇ,
ਸਿਰ ਤੋਂ ਲੈ ਕੇ ਪੈਰਾਂ ਤਕ ਭਰ ਜਾਣ ਖਾਤਿਰ ਦਿਲ ਕਰੇ,
ਉਸ ਦੀ ਨਗਰੀ ਨੂੰ ਉਸ ਦੇ ਕਹਿਣ ਤੇ ਛੱਡ ਜਾਂਦਿਆਂ,
ਸਾਰਾ ਕੁਝ ਹੀ ਉਸ ਲਈ ਧਰ ਜਾਣ ਖਾਤਿਰ ਦਿਲ ਕਰੇ,
ਸਾਰਾ ਕੁਝ ਹੀ ਉਸ ਲਈ ਧਰ ਜਾਣ ਖਾਤਿਰ ਦਿਲ ਕਰੇ,
ਕਟ ਰਹੇ ਨੇ ਨਾਲ ਤੇਰੇ ਦਿਨ ਮੇਰੇ ਚੰਗੇ ਬੜੇ,
ਫਿਰ ਵੀ ਖਬਰ ਕਿਉਂ ਮੇਰ ਘਰ ਜਾਣ ਖਾਤਿਰ ਦਿਲ ਕਰੇ,
ਫਿਰ ਵੀ ਖਬਰ ਕਿਉਂ ਮੇਰ ਘਰ ਜਾਣ ਖਾਤਿਰ ਦਿਲ ਕਰੇ,
ਉਸਦਿਆਂ ਨੈਣਾਂ ਚ ਮਾਯੂਸੀ ਦੇ ਹੰਝੂ ਦੇਖ ਕੇ,
ਰੇਤ ਦੇ ਘਰ ਵਾਂਗਰਾਂ ਖਰ ਜਾਣ ਖਾਤਿਰ ਦਿਲ ਕਰੇ,
ਰੇਤ ਦੇ ਘਰ ਵਾਂਗਰਾਂ ਖਰ ਜਾਣ ਖਾਤਿਰ ਦਿਲ ਕਰੇ,
ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇਕਰ ਰੋਗ ਹੈ,
ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ,
ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ,