ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,

ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ
,



ਉਸ ਨੂੰ ਆਉਂਦੀ ਦੇਖ ਕੇ ਡਰ ਜਾਣ ਖਾਤਿਰ ਦਿਲ ਕਰੇ,
ਨਿੱਘ ਬੇਹਦ ਵਿਚ ਕਿਉਂ ਠਰ ਜਾਣ ਖਾਤਿਰ ਦਿਲ ਕਰੇ,

ਹਰ ਗਲੀ ਹਰ ਘਰ ਚੋਂ ਹੈ ਇੱਕ ਮਹਿਕ ਪਿਆਰੀ ਆ ਰਹੀ,
ਇਸ ਸ਼ਹਿਰ ਵਿਚ ਤਾਂ ਹੀ ਤਾਂ ਮਰ ਜਾਣ ਖਾਤਿਰ ਦਿਲ ਕਰੇ,

ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,
ਸਿਰ ਤੋਂ ਲੈ ਕੇ ਪੈਰਾਂ ਤਕ ਭਰ ਜਾਣ ਖਾਤਿਰ ਦਿਲ ਕਰੇ,

ਉਸ ਦੀ ਨਗਰੀ ਨੂੰ ਉਸ ਦੇ ਕਹਿਣ ਤੇ ਛੱਡ ਜਾਂਦਿਆਂ,
ਸਾਰਾ ਕੁਝ ਹੀ ਉਸ ਲਈ ਧਰ ਜਾਣ ਖਾਤਿਰ ਦਿਲ ਕਰੇ,

ਕਟ ਰਹੇ ਨੇ ਨਾਲ ਤੇਰੇ ਦਿਨ ਮੇਰੇ ਚੰਗੇ ਬੜੇ,
ਫਿਰ ਵੀ ਖਬਰ ਕਿਉਂ ਮੇਰ ਘਰ ਜਾਣ ਖਾਤਿਰ ਦਿਲ ਕਰੇ,

ਉਸਦਿਆਂ ਨੈਣਾਂ ਚ ਮਾਯੂਸੀ ਦੇ ਹੰਝੂ ਦੇਖ ਕੇ,
ਰੇਤ ਦੇ ਘਰ ਵਾਂਗਰਾਂ ਖਰ ਜਾਣ ਖਾਤਿਰ ਦਿਲ ਕਰੇ,

ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇਕਰ ਰੋਗ ਹੈ,
ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ,

 

kit walker

VIP
Staff member
Re: ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,

ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇਕਰ ਰੋਗ ਹੈ,
ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ
Vah Ji Kaya Baat Hai. Very nice
 

Jus

Filhaal..
ਉਸ ਨੂੰ ਆਉਂਦੀ ਦੇਖ ਕੇ ਡਰ ਜਾਣ ਖਾਤਿਰ ਦਿਲ ਕਰੇ,

ਨਿੱਘ ਬੇਹਦ ਵਿਚ ਕਿਉਂ ਠਰ ਜਾਣ ਖਾਤਿਰ ਦਿਲ ਕਰੇ,

ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ,
 
Re: ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,

ਪਿਆਰ ਜੇ ਕਰ ਕੁਝ ਨਹੀਂ ਹੈ,ਪ੍ਰੀਤ ਜੇਕਰ ਰੋਗ ਹੈ,
ਫੇਰ ਕਿਉਂ ਕੁਝ ਉਸ ਲਈ ਕਰ ਜਾਣ ਖਾਤਿਰ ਦਿਲ ਕਰੇ
Vah Ji Kaya Baat Hai. Very nice



thnx a lot ji,
 

Saini Sa'aB

K00l$@!n!
"
"ਪਿਆਰ ਵੀ ਕੀ ਚੀਜ਼ ਹੈ ਇਹ ਮਨ ਚੋਂ ਮਿਟਦਾ ਹੀ ਨਹੀਂ,
ਸਿਰ ਤੋਂ ਲੈ ਕੇ ਪੈਰਾਂ ਤਕ ਭਰ ਜਾਣ ਖਾਤਿਰ ਦਿਲ ਕਰੇ,"


:wahਅੱਗ ਹੀ ਲਾ ਦਿੱਤੀ ਤੁਸੀਂ ਤਾਂ

ਬਹੁਤ ਹੀ ਵਧੀਆ :shabash
 
Top