ਪਿਆਰ ਵਾਲੀ ਚੁੰਨੀ

jaggi37

Member
ਪਿਆਰ ਵਾਲੀ ਚੁੰਨੀ ਤੈਨੂੰ ਓੜਣੀ ਨਾ ਆਈ,
ਨਿਭੁਣੀ ਇੱਕ ਪਾਸੇ ਤੈਨੂੰ ਤੋੜਣੀ ਨਾ ਆਈ,
ਨੀ ਭਾਵੇ ਝੂਠੀ ਸਹੀ ਇੱਕ ਅੱਧੀ ਸੁੰਹ ਖਾ ਕੇ ਜਾਦੀ,
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....

ਪਈ ਸੱਗਨਾਂ ਦੀ ਮੁੰਦੀ ਛੱਲਾਂ ਮਿੱਤਰਾਂ ਦਾ ਲਾਹਿਆ,
ਫੋਨ ਆਪਣੇ 'ਚੋ ਕੱਟ ਮੇਰਾ ਨੰਬਰ ਮਿਟਾਇਆ,
ਨੀ ਗਾਨੀ ਲੁਹਣ ਵਾਲੀ ਏ,ਨਿਸ਼ਾਨੀ ਲੁਹਣ ਵਾਲੀਏ,
ਨੀ ਤੇਰੇ ਨਾਲ ਮੇਰਾ ਜੁੜਿਆ ਸੀ ਨਾਮ ਲਾਹ ਕੇ ਜਾਦੀ....
ਤੇਰੀ ਨਿਗਾਹ ਵਿੱਚ ਕੱਦ ਸਾਡਾ ਛੋਟਾ ਹੋ ਗਿਆ,
24 karet ਦਾ ਸੋਨਾ ਝੱਟ ਖੌਟਾ ਹੋ ਗਿਆ,
ਨੀ ਬੁਹਤੀ ਏ ਸਿਆਣੀਏ ਫ਼ਰਜ਼ ਪਛਾਣਈ ਏ,
ਸੌਦਾ ਕਰਦੀ ਨਾ ਭਾਵੇ ਸਹੀ ਮੁੱਲ ਪਾ ਕੇ ਤਾ ਜਾਦੀ...
ਕਿੰਨਾ ਸਮਾਂ ਤੇਰੇ ਲੇਖੇ ਅਸੀ ਲਾਇਆ ਤੈਨੂੰ ਪਤਾ,
ਖੂਨ ਹਿੱਜਰ ਦਾ ਕਿੰਨਾ ਕੁ ਪਿਆਇਆ ਤੈਨੂੰ ਪਤਾ,
ਹਾਏ ਕੀਤੀਆ ਲੜਾਈਆ ਵੀ, ਹੋਈਆ ਰੁਸਵਾਈ ਵੀ,
ਸਾਰੇ ਨੱਫੇ ਨੁਕਸਾਨ ਕਿਸੇ ਲੇਖੇ ਲਾ ਕੇ ਜਾਦੀ..
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....
ਨੀ ਤੈਨੂੰ ਸਾਡੇ ਵਿੱਚ ਨੁਕਸ ਵੀ ਨੀ ਕੱਢਣਾ ਆਇਆ,
ਯਾਰ ਰੱਖਣਾ ਤਾ ਕੀ ਤੈਨੂੰ ਛੱਡਣਾਂ ਵੀ ਨਾ ਆਇਆ,
ਸ਼ੌਕਣੇ ਨੀ ਬਾਲੀਏ ਮਾਜ਼ਾਜਣੇ ਨੀ ਕਾਹਲੀਏ,
ਨੀ ਤੋਰ ਦੇਬੀ ਨੂੰ ਜਾਹਾਨੋ ਨੀ ਤੂੰ ਗੰਗਾ ਨਹਾਂ ਕੇ ਜਾਦੀ....
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਾਹਾਨਾ ਲਾ ਕੇ ਜਾਦੀ.....
ਪਿਆਰ ਵਾਲੀ ਚੁੰਨੀ ਤੈਨੂੰ ਓੜਣੀ ਨਾ ਆਈ,
 
Top