ਦੁੱਖ ਪਾ ਕੇ ਮਰ ਗਿਆ ਕੋਈ ਸੁੱਖ ਪਾ ਕੇ ਮਰ ਗਿਆ,

ਸਾਡੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੀ ਪਿਛਲੇ ਹਫਤੇ ਮੌਤ ਹੋ ਗਈ ਹੈ ਇਹ ਕਵਿਤਾ ਉਸੇ ਗੱਲ ਨੂੰ ਮੁਖ ਰਖ ਕੇ ਲਿਖੀ ਗਈ ਹੈ.......................,
 
 ​

ਦੁੱਖ ਪਾ ਕੇ ਮਰ ਗਿਆ ਕੋਈ ਸੁੱਖ ਪਾ ਕੇ ਮਰ ਗਿਆ,





ਦੁਨੀਆਂ ਵਿੱਚ ਅਪਣਾ ਜੀਅ ਕੋਈ ਬਹਿਲਾ ਕੇ ਮਰ ਗਿਆ,

ਬਹਿਲਾ ਸਕਿਆ ਨਾਂ ਕੋਈ ਤਾਂ ਉਕਤਾ ਕੇ ਮਰ ਗਿਆ,
ਬੇਅਕਲ ਛਾਤੀ ਪਿੱਟ ਕੇ ਘਬਰਾ ਕੇ ਘਬਰਾ ਕੇ ਮਰ ਗਿਆ,
ਸਮਝਦਾਰ ਅਪਨੇ ਮਨ ਨੂੰ ਸਮਝਾ ਕੇ ਮਰ ਗਿਆ,
ਦੁੱਖ ਪਾ ਕੇ ਮਰ ਗਿਆ ਕੋਈ ਸੁੱਖ ਪਾ ਕੇ ਮਰ ਗਿਆ,
ਜਿਉਂਦਾ ਰਿਹਾ ਨਾਂ ਕੋਈ ਹਰ ਇੱਕ ਆ ਕੇ ਮਰ ਗਿਆ,
 
Top