ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ

KARAN

Prime VIP
ਦਾਬੇ ਨਹੀਂ ਇਹ ਸਹਿੰਦੇ ਤਖਤਾਂ ਤਾਜਾਂ ਵਾਲੇ ਦੇ
ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ

ਬੁੱਲੀਆਂ ਤੇ ਮੁਸਕਾਨ ਕੇ ਭਾਵੇਂ ਸਾਹਮਣੇ ਮੌਤ ਖੜੀ
ਕੱਡ ਕਿਰਪਾਨ ਅਜੀਤ ਵੰਗਾਰੇ ਵਿੱਚ ਚਮਕੌਰ ਗੜ੍ਹੀ
ਸੀਸ ਤਲੀ ਤੇ ਧਰਦੇ ਪੁੱਤਰ ਬਾਜਾਂ ਵਾਲੇ ਦੇ
ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ

ਕੋਈ ਜਿਓਂਦੇ ਜੀ ਅਪਮਾਨ ਕਿਵੇਂ ਕਰਜੂ ਹਰਮੰਦਰ ਦਾ
ਔ ਨੇਜੇ ਤੇ ਸਿਰ ਟੰਗਿਆ ਵੇਖੋ ਮੱਸੇ ਰੰਗੜ ਦਾ
ਜ਼ੁਲਮ ਕਦੇ ਨਹੀ ਜਰਦੇ ਪੁੱਤਰ ਬਾਜਾਂ ਵਾਲੇ ਦੇ
ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ

ਸਦੀਆਂ ਤਾਈਂ ਮਿਟਣੀਆਂ ਨਹੀਂ ਜੋ ਪਾ ਗਏ ਲੀਹਾਂ ਨੇ
ਅੱਜ ਵੀ ਭਰਨ ਗਵਾਹੀ ਓ ਸਰਹੰਦ ਦੀਆਂ ਨੀਹਾਂ ਨੇ
ਮਰਨੋਂ ਤਾਂ ਨਹੀਂ ਡਰਦੇ ਪੁੱਤਰ ਬਾਜਾਂ ਵਾਲੇ ਦੇ
ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ

ਜੈਲਦਾਰ ਕਦੇ ਭੁੱਲੀਂ ਨਾਂ ਇੱਕ ਰਾਖਾ ਹਿੰਦ ਦਾ ਸੀ
ਕੌਮ ਲਈ ਹੋਇਆ ਸ਼ਹੀਦ ਜਿਹੜਾ ਪਰਵਾਰ ਗੋਬਿੰਦ ਦਾ ਸੀ
ਧਰਮ ਲਈ ਜਾਨ ਵੀ ਹਰਦੇ ਪੁੱਤਰ ਬਾਜਾਂ ਵਾਲੇ ਦੇ
ਮਰ ਕੇ ਵੀ ਨਹੀਂ ਮਰਦੇ ਪੁੱਤਰ ਬਾਜਾਂ ਵਾਲੇ ਦੇ ....

Zaildar Pargat Singh
 
Top