★ ਸਾਡੀ ਮੌਤ ਤੋਂ ਬਾਅਦ ★

GöLdie $idhu

Prime VIP
★ ਸਾਡੀ ਮੌਤ ਤੋਂ ਬਾਅਦ ★

■ ਅਸੀਂ ਕੁਦਰਤ ਤੋਂ ਬਣੇ ਸੀ, ਅਸੀਂ ਕੁਦਰਤ ਵਿੱਚ ਦੁਬਾਰਾ ਰਚ ਜਾਵਾਂਗੇ !

■ ਸਾਡੇ ਨਾਮ ਗੁੰਮ ਹੋ ਜਾਣਗੇ ਤੇ ਸਾਨੂੰ '' Body '' ਕਹਿਕੇ ਬੁਲਾਇਆ ਜਾਏਗਾ !

■ ਕਿਸੇ ਦੇ ਘਰ ਜਾਣ 'ਤੇ ਜੋ ਕਹਿੰਦੇ ਸੀ '' ਰੁੱਕ ਜਾਓ '' , ਉਹ ਸਾਡੇ ਮਰਨ 'ਤੇ ਪੁੱਛਣਗੇ ਕੇ '' ਸੰਸਕਾਰ ਕਦੋਂ ਕਰਨਾ ?''

■ ਘਰ ਦੇ ਮੈਂਬਰਾਂ ਤੋਂ ਬਿਨਾਂ ਕਿਸੇ ਨੂੰ ਮੌਤ ਦਾ ਕੋਈ ਖ਼ਾਸ ਦੁੱਖ ਨਹੀਂ ਹੋਣਾ !

■ ਸਾਰੇ ਸਾਡੀਆਂ ਸਿਫਤਾਂ ਕਰਨਗੇ !

■ ਸਾਡੇ ਦੁਆਰਾ ਜੋੜੇ ਪੈਸੇ ਤੇ ਜ਼ਮੀਨ ਵਾਰੇ ਕੋਈ ਚਰਚਾ ਨਹੀਂ ਹੋਵੇਗੀ, ਸਾਰੇ ਸਾਡਾ ਸੁਭਾਅ ਡਿਸਕਸ ਕਰਨਗੇ !

■ ਪਿੰਡ ਵਾਲੇ ਮਹੀਨੇ ਕੁ ਤੱਕ ਤੇ ਪਰਿਵਾਰ ਵਾਲੇ ਸ਼ਾਇਦ ਤੀਜੀ ਪੀੜੀ ਤੱਕ ਸਾਨੂੰ ਭੁਲਾ ਦੇਣਗੇ !

■ ਅਸੀਂ ਜੋ ਸਾਰੀ ਉਮਰ ਸੋਚਦੇ ਰਹਿੰਦੇ ਹਾਂ ਕਿ '' ਲੋਕ ਕੀ ਕਹਿਣਗੇ ?'' ਉਹ ਸਾਡੇ ਨਾਲ ਹੀ ਮਰ ਜਾਵੇਗਾ !

■ '' ਲੋਕ ਕੀ ਕਹਿਣਗੇ ?'' ਕਰਕੇ ਅਸੀਂ ਆਪਣੀ ਜ਼ਿੰਦਗੀ ਨਹੀਂ ਜਿਉਂਦੇ ਤੇ ਸੱਚ ਇਹ ਆ ਕੇ ਮਰਨ ਤੋਂ ਬਾਅਦ ਕੋਈ ਪ੍ਰਵਾਹ ਨਹੀਂ ਕਰਦਾ ਕਿ ਅਸੀਂ ਕਿਸ ਤਰਾਂ ਜ਼ਿੰਦਗੀ ਨੂੰ ਜਿਉਂ ਸੀ !

■ ਇਹੀ ਇੱਕ ਜ਼ਿੰਦਗੀ ਆ ਤੇ ਇਸਨੂੰ ਰੱਜਕੇ ਜਿਓ, ਕੋਈ ਦੂਜਾ ਮੌਕਾ ਨਹੀਂ ਮਿਲੇਗਾ, ਇਹੀ ਆ ਜੋ ਅਸੀਂ ਹੁਣ ਆ !
 
Top