Ravivir
VIP
ਹਰਿਆਣਾ ਵਿਖੇ ਇਕ ਅਸਟਰੇਲੀਅਨ ਪੰਜਾਬਣ, ਉਸਦੀ ਨਣਾਨ, ਉਸਦੀ ਧੀ ਅਤੇ ਭਤੀਜੀ ਨਾਲ ਵਾਪਰੇ ਕਹਿਰ ਦੀ ਹੌਲਨਾਕ ਦਾਸਤਾਨ ਇਕ ਦੋਸਤ ਨੇ ਅਸਟਰੇਲੀਆ ਤੋਂ ਘੱਲੀ ਹੈ:
ਇਹ ਕਹਾਣੀ ਨਹੀਂ
ਉਸ ਰਾਤ ਜੋ ਕੁੱਝ ਵੀ ਹੋਇਆ, ਯਾਦ ਕਰਕੇ ਹੁਣ ਵੀ ਸਰੀਰ ਕੰਬ ਜਾਂਦਾ ਹੈ। ਅਪਣੇ ਸਰੀਰ ਤੋਂ ਘ੍ਰਿਣਾ ਆਉਣ ਲੱਗ ਜਾਂਦੀ ਹੈ। ਅਪਣਾ ਸਰੀਰ ਅਪਵਿੱਤਰ ਲੱਗਣ ਲੱਗ ਜਾਂਦਾ ਹੈ। ਕਾਸ਼! ਜ਼ਿੰਦਗ਼ੀ ਵਿੱਚ ਉਹ ਰਾਤ ਕਦੇ ਨਾ ਆਉਂਦੀ। ਜ਼ਿੰਦਗ਼ੀ ਵਿੱਚੋਂ ਉਹ ਪਲ ਮਨਫ਼ੀ ਹੋ ਜਾਣ, ਪਰ ਏਦਾਂ ਹੁੰਦਾ ਨਹੀਂ।
ਕਦੇ-ਕਦੇ ਮੈਂ ਸੋਚਦੀ ਹਾਂ ਕਿ ਉਹਨਾਂ ਨੇ ਮੈਨੂੰ ਜਿਉਂਦਿਆਂ ਕਿਉਂ ਛੱਡ ਦਿਤਾ। ਕਾਸ਼! ਉਹਨਾਂ ਨੇ ਸਾਨੂੰ ਜਾਨ ਤੋਂ ਮਾਰ ਦਿੱਤਾ ਹੁੰਦਾ ਤਾਂ ਅੱਜ ਏਨੀ ਨਮੋਸ਼ੀ ਨਾ ਹੁੰਦੀ। ਆਖਿਰ ਕਦੋਂ ਤੱਕ ਮੈਂ ਇਹ ਹੀਣ ਭਾਵਨਾ ਲੈ ਕੇ ਅਪਣੇ ਆਪ ਨੂੰ ਨਫ਼ਰਤ ਕਰਦੀ ਰਹਾਂਗੀ। ਮੇਰਾ ਕਸੂਰ ਵੀ ਕੀ ਸੀ? ਮੈਨੂੰ ਤਾਂ ਅਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ? ਉਹਨਾਂ ਦੀ ਏਨੀ ਹਿੰਮਤ ਕਿਵੇਂ ਹੋ ਗਈ, ਮੈਂ ਇਹ ਵੀ ਨਹੀਂ ਸਮਝ ਸਕੀ। ਮੇਰੀ ਜ਼ੁਬਾਨ ਬੰਦ ਕਿਉਂ ਹੋ ਗਈ, ਮੈਂ ਅਪਣੀ ਪੀੜ ਕਿਉਂ ਛੁਪਾ ਲਈ, ਅਪਣੇ ਆਪ ਨੂੰ ਔਰਤ ਹੋਣ ਤੇ ਕੋਸਣ ਕਿਉਂ ਲੱਗ ਪਈ, ਆਖਿਰ ਮੇਰਾ ਕਸੂਰ ਕੀ ਸੀ, ਮੈਨੂੰ ਕੁੱਝ ਵੀ ਨਹੀਂ ਪਤਾ।
ਉਸ ਰਾਤ ਮੈਂ ਹੀ ਨਹੀਂ, ਮੇਰੇ ਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਜਾਨਾਂ ਤੇ ਕਹਿਰ ਵਾਪਰਿਆ? ਪੰਜ-ਛੇ ਦਿਨ ਤਾਂ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਨਾਲ ਕੋਈ ਹਾਦਸਾ ਹੋ ਚੁੱਕਿਆ ਹੈ, ਕਿ ਮੇਰੇ ਨਾਲ ਕੋਈ ਅਣਹੋਣੀ ਵਾਪਰ ਚੁੱਕੀ ਹੈ। ਸਰੀਰ ਹੀ ਨਹੀਂ, ਦਿਮਾਗ ਵੀ ਸੁੰਨ ਰਿਹਾ ਤੇ ਅੱਖਾਂ ਏਦਾਂ ਪਥਰਾ ਗਈਆਂ, ਜਿਵੇਂ ਕੋਈ ਬਹੁਤ ਮਾੜਾ ਸੁਪਨਾ ਵੇਖ ਲਿਆ ਹੁੰਦਾ ਏ। ਕਾਸ਼! ਇਹ ਸੁਪਨਾ ਹੀ ਹੁੰਦਾ। ਕੀ ਸੁਪਨਾ ਵੀ ਏਨਾ ਮਾੜਾ ਹੋ ਸਕਦਾ ਹੈ? ਨਹੀਂ, ਸੁਪਨੇ ਏਨੇ ਘਿਨਾਉਣੇ ਨਹੀਂ ਹੁੰਦੇ, ਸੁਪਨੇ ਏਨੇ ਮਾੜੇ ਨਹੀਂ ਹੁੰਦੇ, ਸੁਪਨੇ ਟੁੱਟ ਜਾਇਆ ਕਰਦੇ ਨੇ ਤੇ ਸਾਰੇ ਡਰ, ਭੈਅ, ਭਰਮ ਵੀ ਸੁਪਨੇ ਦੇ ਨਾਲ ਹੀ ਟੁੱਟ ਜਾਂਦੇ ਨੇ, ਸੁਪਨੇ ਏਨੇ ਮਾੜੇ ਨਹੀਂ ਹੁੰਦੇ, ਜਿੰਨੀ ਮਾੜੀ ਹਕੀਕਤ ਹੁੰਦੀ ਹੈ।
ਮੈਨੂੰ ਯਾਦ ਆ ਰਿਹਾ ਹੈ, ਮੈਂ ਭੁੱਲ ਜਾਣਾ ਚਾਹੁੰਦੀ ਹਾਂ, ਪਰ ਯਾਦ ਆ ਰਿਹਾ ਹੈ ਕਿ ਉਸ ਰਾਤ ਕੀ ਹੋਇਆ। ਬੱਸ ਉਹ ਹੋਇਆ ਜੋ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਉਹ ਪਲ ਯਾਦ ਕਰਕੇ ਹੁਣ ਵੀ ਅੱਖਾਂ ਅੱਗੇ ਨ੍ਹੇਰਾ ਛਾ ਜਾਂਦਾ ਹੈ। ਏਦਾਂ ਲੱਗਦਾ ਹੈ ਜਿਵੇਂ ਸਰੀਰ ਬਰਫ ਵਿੱਚ ਲੱਗਿਆ ਹੋਵੇ ਤੇ ਸਾਰੀ ਚਮੜੀ ਸੁੰਨ ਹੋ ਗਈ ਹੋਵੇ।
ਜ਼ਿੰਦਗ਼ੀ ਕਿੰਨੀ ਸਾਵੀਂ ਗੁਜ਼ਰ ਰਹੀ ਸੀ, ਸਭ ਕੁੱਝ ਸਾਵਾਂ ਸੀ। ਸਭ ਨਾਲ ਅਪਣੱਤ ਸੀ, ਸਾਰੇ ਅਪਣੇ ਲੱਗਦੇ ਸਨ। ਪਰ ਹੁਣ ਤਾਂ ਅਪਣੇ ਆਪ ਤੋਂ ਹੀ ਡਰ ਲੱਗਦਾ ਹੈ। ਸ਼ੀਸ਼ੇ ਮੂਹਰੇ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦੀ। ਅਪਣਾ ਹੀ ਚਿਹਰਾ ਪਹਿਚਾਣ ਵਿੱਚ ਨਹੀਂ ਆਉਂਦਾ। ਬਾਹਾਂ ਤੇ ਚੂੰਢੀਆਂ ਵੱਢ-ਵੱਢ ਵੇਖਦੀ ਹਾਂ ਕਿ ਹੈਗੀ ਵੀ ਹਾਂ, ਜਾਂ ਐਵੇਂ ਹੀ.........।
੧੫ ਕੁ ਸਾਲ ਹੋ ਗਏ ਹਨ, ਅਸਟਰੇਲੀਆ ਰਹਿੰਦਿਆਂ ਨੂੰ। ਅਪਣਾ ਲਿਆ ਹੈ ਉਸ ਮੁਲਕ ਦੀ ਸੱਭਿਅਤਾ ਨੂੰ। ਪਰ ਅਪਣੀ ਮਿੱਟੀ ਦਾ ਮੋਹ ਚੰਦਰਾ ਨਾ ਛੁੱਟਦਾ ਹੈ ਤੇ ਨਾ ਹੀ ਛੱਡਣ ਨੂੰ ਜੀਅ ਕਰਦਾ ਹੈ। ਬੱਸ ਇਹ ਮਿੱਟੀ ਦਾ ਮੋਹ ਹੀ ਸੀ ਜੋ ਸਾਨੂੰ ਅਪਣੇ ਮੁਲਕ ਨਾਲ ਜੋੜੀ ਰੱਖਦਾ ਸੀ, ਪਰ ਹੁਣ ਇਹ ਮਿੱਟੀ ਦਾ ਮੋਹ ਵੀ ਨਹੀਂ ਰਿਹਾ। ੨-੩ ਸਾਲ ਬਾਅਦ ਲਾਜ਼ਮੀ ਇੱਕ ਗੇੜਾ ਇਸ ਮੁਲਕ ਦਾ ਲਾਉਣਾ ਹੀ ਹੁੰਦਾ ਸੀ। ਰਿਸ਼ਤੇਦਾਰ ਭਾਵੇਂ ਬਹੁਤੇ ਸਾਡੇ ਨਾਲ ਹੀ ਅਸਟਰੇਲੀਆ ਪੱਕੇ ਹੋ ਗਏ ਹਨ, ਏਥੇ ਕੋਈ ਨੇੜਲਾ ਰਿਸ਼ਤੇਦਾਰ ਵੀ ਨਹੀਂ ਹੈ, ਫਿਰ ਵੀ ਉਡੀਕੀਦਾ ਸੀ, ਦੂਰ ਨੇੜੇ ਦੀ ਰਿਸ਼ਤੇਦਾਰੀ ਵਿੱਚ ਕੋਈ ਵਿਆਹ ਮੰਗਣਾ ਹੋਵੇ ਤਾਂ ਸਾਨੂੰ ਚਾਅ ਚੜ੍ਹ ਜਾਂਦਾ ਸੀ। ਕੋਈ ਤਾਂ ਬਹਾਨਾ ਚਾਹੀਦਾ ਹੀ ਹੁੰਦਾ ਹੈ, ਅਪਣੇ ਮੁਲਕ ਫੇਰਾ ਪਾਉਣ ਲਈ। ਕਿੱਕਲੀਆਂ, ਪੀਂਘਾਂ ਦੀ ਤਾਂਘ ਖਿੱਚ੍ਹ ਤਾਂ ਪਾਉਂਦੀ ਹੀ ਹੈ।
ਅੱਗੇ ਕਦੇ ਵੀ ਏਧਰ ਆਉਣਾ ਹੋਇਆ ਤਾਂ ਕਦੇ ਵੀ ਪੂਰਾ ਪਰਿਵਾਰ ਇਕੱਠਾ ਨਹੀਂ ਸੀ ਆਇਆ। ਬੇਟੀ ਜੈਸਮੀਨ ਤਾਂ ਜੰਮਪਲ ਹੀ ਓਥੋਂ ਦੀ ਹੈ, ਬੜੀ ਮੁਸ਼ਕਿਲ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਅਪਣਾ ਮੁਲਕ ਦਿਖਾਉਣ ਦਾ ਜ਼ੋਰ ਪਾ ਕੇ ਉਸ ਨੂੰ ਵੀ ਇਸ ਵਾਰੀ ਨਾਲ ਹੀ ਲੈ ਕੇ ਆਏ ਸੀ। ਵੱਡੀ ਨਣਾਨ ਹਰਪ੍ਰੀਤ ਨੇ ਵੀ ਇਸ ਵਾਰ ਸਾਡੇ ਨਾਲ ਹੀ ਟਿਕਟ ਬੁੱਕ ਕਰਵਾਈ ਸੀ। ਮੈਂ, ਮੇਰਾ ਪਤੀ ਸੁਖਦੇਵ, ਬੇਟੀ ਜੈਸਮੀਨ, ਨਣਾਨ ਹਰਪ੍ਰੀਤ ਤੇ ਉਸ ਦੇ ਧੀ ਜਵਾਈ ਛੇ ਜਣੇ ਜਦੋਂ ਦਿੱਲੀ ਏਅਰਪੋਰਟ ਤੋਂ ਟਰਾਲੀ ਬੈਗ ਲੈ ਕੇ ਬਾਹਰ ਆਏ ਤਾਂ ਚੰਡੀਗੜ੍ਹ ਲਈ ਟੈਕਸੀ ਕਰਨੀ ਹੀ ਬੇਹਤਰ ਸਮਝੀ। ਟੈਕਸੀ ਡਰਾਈਵਰ ਨੌਜਵਾਨ ਮੁੰਡੇ ਨੇ ਫੁਰਤੀ ਨਾਲ ਸਾਡਾ ਸਮਾਨ ਚੁੱਕ ਕੇ ਡਿੱਗੀ ਵਿੱਚ ਰੱਖ ਕੇ ਟੈਕਸੀ ਸੜਕ ਤੇ ਪਾ ਲਈ।
ਉਹ ਵਾਰ ਵਾਰ ਸ਼ੀਸ਼ੇ ਵਿੱਚੋਂ ਮੇਰੀ ਨਣਾਨ ਦੀ ਬੇਟੀ ਵੱਲ੍ਹ ਇੰਝ ਵੇਖ ਰਿਹਾ ਸੀ ਜਿਵੇਂ ਏਧਰ ਮੁੰਡੇ ਵੇਖਦੇ ਹੀ ਹੁੰਦੇ ਨੇ। ਹੋ ਸਕਦਾ ਹੈ ਇਹ ਮੇਰਾ ਐਵੇਂ ਦਾ ਸ਼ੱਕ ਹੀ ਹੋਵੇ, ਕਿਉਂਕਿ ਮੇਰੀ ਨਣਾਨ ਦੀ ਕੁੜੀ ਹੈ ਵੀ ਬਹੁਤ ਸੋਹਣੀ ਹੈ ਤੇ ਉਸ ਦਾ ਪਹਿਰਾਵਾ ਵੀ ਏਸ ਮੁਲਕ ਦੇ ਵਾਤਾਵਰਣ ਦੇ ਅਨੁਕੂਲ ਨਹੀਂ ਸੀ। ਬਾਹਰਲੇ ਲੋਕ ਇਹਨਾਂ ਗੱਲਾਂ ਦੀ ਸਮਝ ਨਹੀਂ ਰੱਖਦੇ, ਅਪਣੇ ਆਪ ਵਿੱਚ ਮਸਤ ਰਹਿੰਦੇ ਹਨ। ਅਸੀਂ ਉਹ ਗੱਲਾਂ ਸਮਝਦੇ ਹਾਂ, ਪਰ ਉਹ ਇਹ ਗੱਲਾਂ ਨਹੀਂ ਸਮਝਦੇ। ਟੈਕਸੀ ਡਰਾਈਵਰ ਨੇ ਅਪਣਾ ਨਾਂ ਕੁਲਵੀਰ ਦੱਸਿਆ ਸੀ ਤੇ ਉਹ ਲਗਾਤਾਰ ਟੁੱਟੀ ਫੁੱਟੀ ਅੰਗ੍ਰੇਜ਼ੀ ਵਿੱਚ ਸਾਡੇ ਨਾਲ ਵਾਰਤਾਲਾਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਅੰਗ੍ਰੇਜ਼ੀ ਬਾਲ ਕੇ ਅਪਣਾ ਪ੍ਰਭਾਵ ਛੱਡਣਾ ਚਾਹੁੰਦਾ ਸੀ। ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਸ ਨੇ ਮੁਰਥਲ ਆਕੇ ਸੁਖਦੇਵ ਢਾਬੇ ਤੇ ਜਾ ਬਰੇਕ ਮਾਰੀ।
ਸੁਖਦੇਵ ਢਾਬਾ, ਦਿਨ ਹੋਵੇ ਭਾਵੇਂ ਰਾਤ, ਹਰ ਵੇਲੇ ਸਵਾਰੀਆਂ ਦਾ ਮੇਲਾ ਲੱਗਿਆ ਰਹਿੰਦਾ ਹੈ, ਕਿਉਂਕਿ ਪੰਜਾਬ, ਹਿਮਾਚਲ, ਜੰਮੂ ਆਦਿ ਤੋਂ ਦਿੱਲੀ ਜਾਣ ਵਾਲੇ ਜਾਂ ਦਿੱਲੀਓਂ ਏਧਰ ਨੂੰ ਆਉਣ ਵਾਲੇ ਟੈਕਸੀ ਡਰਾਈਵਰ ਏਸ ਢਾਬੇ ਤੇ ਰੁਕ ਕੇ ਜ਼ਰੂਰ ਜਾਂਦੇ ਨੇ। ਸਵਾਰੀ ਏਥੋਂ ਭਾਵੇਂ ਕੁੱਝ ਖਰੀਦੇ ਜਾਂ ਨਾ ਖਰੀਦੇ, ਪਰ ਇਸ ਢਾਬੇ ਵਾਲਿਆਂ ਨੇ ਹਰ ਟੈਕਸੀ ਵਾਲੇ ਨੂੰ ਕਮਿਸ਼ਨ ਦੇਣਾ ਹੀ ਹੁੰਦਾ ਹੈ।
ਹਰ ਵੇਲੇ ਗ੍ਰਾਹਕਾਂ ਦੀ ਭੀੜ ਨਾਲ ਭਰੇ ਰਹਿਣ ਵਾਲੇ ਇਸ ਢਾਬੇ ਤੇ ਅੱਜ ਰੌਣਕ ਨਹੀਂ ਸੀ ਦਿਸ ਰਹੀ। ਪੁੱਛਣ ਤੇ ਪਤਾ ਲੱਗਿਆ ਕਿ ਹਰਿਆਣੇ ਵਿੱਚ ਹਾਲਾਤ ਖਰਾਬ ਚੱਲ ਰਹੇ ਨੇ। ਹਰਿਆਣੇ ਦੇ ਜਾਟਾਂ ਨੇ ਰਾਖਵੇਂਕਰਨ ਦੇ ਮੁੱਦੇ ਨੂੰ ਲੈ ਕੇ ਬਹੁਤ ਉਤਪਾਤ ਮਚਾਇਆ ਹੋਇਆ ਹੈ। ਸੜਕਾਂ ਜਾਮ ਕੀਤੀਆਂ ਹੋਈਆਂ ਹਨ। ਬਹੁਤੇ ਸ਼ਹਿਰਾਂ ਵਿੱਚ ਸਥਿਤੀ ਬਹੁਤ ਜ਼ਿਆਦਾ ਖਰਾਬ ਹੈ, ਓਥੇ ਕਰਫਿਊ ਲੱਗਿਆ ਹੋਇਆ ਹੈ। ਜਾਟਾਂ ਨੇ ਇਸ ਅੰਦੋਲਨ ਦੇ ਨਾਲ ਨਾਲ ਸਰਕਾਰੀ ਕੀ ਪਬਲਿਕ ਪ੍ਰਾਪਰਟੀ ਦਾ ਵੀ ਨੁਕਸਾਨ ਕਰਨਾ ਲਾਇਆ ਹੈ ਤੇ ਸਥਿਤੀ ਕਾਬੂ ਤੋਂ ਬਾਹਰ ਹੈ।
ਸਾਡਾ ਦਿਲ ਡੋਲਣ ਲੱਗਿਆ। ਸਾਡੀ ਟੈਕਸੀ ਥੋੜ੍ਹੀ ਅੱਗੇ ਵਧੀ ਤਾਂ ਜਾਮ ਲੱਗਿਆ ਹੋਇਆ ਸੀ। ਮਨ ਦੁਚਿੱਤੀ ਵਿੱਚ ਸੀ ਕਿ ਅੱਗੇ ਜਾਇਆ ਜਾਵੇ ਜਾਂ ਸਥਿਤੀ ਠੀਕ ਹੋਣ ਤੱਕ ਦਿੱਲੀ ਕਿਸੇ ਹੋਟਲ ਵਿੱਚ ਰਹਿ ਲਿਆ ਜਾਵੇ। ਹਾਲਾਤ ਤੋਂ ਪੂਰੇ ਜਾਣੂੰ ਨਾ ਹੋਣ ਕਾਰਣ ਹੌਸਲਾ ਕਰਕੇ ਅੱਗੇ ਵਧਣ ਦਾ ਫੈਸਲਾ ਕੀਤਾ। ਟੈਕਸੀ ਡਰਾਈਵਰ ਕੁਲਵੀਰ ਵੀ ਸਾਨੂੰ ਹੌਸਲਾ ਦਿੰਦਾ ਅੱਗੇ ਵਧਣ ਲੱਗਿਆ, ਪਰ ਉਸ ਦੀ ਗੱਲਬਾਤ ਤੋਂ ਉਸ ਦਾ ਡਰ ਸਾਫ ਝਲਕ ਰਿਹਾ ਸੀ, ਜਿਸ ਨੂੰ ਲੈ ਕੇ ਸਾਡੀਆਂ ਕੁੜੀਆਂ ਨੇ ਉਸ ਦਾ ਮਜ਼ਾਕ ਵੀ ਉਡਾਇਆ।
ਸਾੜਕ ਸਾਫ ਸੀ, ਪਰ ਆਵਾਜਾਈ ਆਮ ਨਾਲੋਂ ਬਹੁਤ ਘੱਟ ਸੀ। ਢਾਬੇ ਤੇ ਰੋਟੀ ਖਾਣ ਕਾਰਣ ਤੇ ਹਵਾਈ ਜਹਾਜ਼ ਦੇ ਲੰਮੇ ਸਫਰ ਦੇ ਥਕੇਵੇਂ ਕਾਰਣ ਟੈਕਸੀ ਵਿੱਚ ਮੇਰੀ ਅੱਖ ਲੱਗ ਗਈ। ਅਜੇ ੧੦ ਕੁ ਕਿਲੋਮੀਟਰ ਹੀ ਲੰਘੇ ਹੋਣਗੇ ਕਿ ਇੱਕ ਜ਼ੋਰਦਾਰ ਧਮਾਕੇ ਨਾਲ ਮੇਰੀ ਅੱਖ ਖੁੱਲ੍ਹੂ ਤਾਂ ਵੀਖਆ ਕਿ ਮਨੁੱਖੀ ਸਿਰਾਂ ਦੀ ਭੀੜ ਰਾਤ ਦੇ ਹਨ੍ਹੇਰੇ ਵਿੱਚ ਗੱਡੀਆਂ ਦੇ ਸ਼ੀਸ਼ੇ ਭੰਨ ਰਹੀ ਹੈ ਤੇ ਇਹ ਧਮਾਕਾ ਸਾਡੀ ਟੈਕਸੀ ਦਾ ਸ਼ੀਸ਼ਾ ਭੰਨੇ ਜਾਣ ਦਾ ਹੀ ਸੀ। ਭੀੜ ਵਿੱਚੋਂ ਕੁੱਝ ਲੋਕ ਜੋ ਗੰਦੀਆਂ ਗਾਲ਼ਾਂ ਕੱਢ ਰਹੇ ਸਨ, ਉਹਨਾਂ ਪਲਕ ਝਪਕਦਿਆਂ ਟੈਕਸੀ ਵਿੱਚ ਡੀਜ਼ਲ ਸੁੱਟ ਦਿੱਤਾ। ਡਰਾਈਵਰ ਨੇ ਫੁਰਤੀ ਨਾਲ ਟੈਕਸੀ ਦੇ ਆਟੋ ਲੋਕ ਖੋਲ੍ਹ ਦਿੱਤੇ ਤੇ ਫਟਾ ਫਟ ਸਾਰੀਆਂ ਬਾਰੀਆਂ ਖੋਲ੍ਹ ਦਿੱਤੀਆਂ। ਮੇਰਾ ਪਤੀ, ਜੋ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਸੀ, ਉਸ ਦੇ ਮੱਥੇ ਤੇ ਕੱਚ ਲੱਗਣ ਕਾਰਣ ਜ਼ਖਮ ਹੋ ਗਿਆ ਸੀ, ਪਰ ਇਹ ਵੇਲਾ ਜ਼ਖਮ ਵੇਕਣ ਦਾ ਨਹੀਂ ਸੀ।
ਮੈਂ ਤੇ ਮੇਰੀ ਨਣਾਨ ਦੀ ਬੇਟੀ ਸੱਜੀ ਬਾਰੀ ਰਾਹੀਂ ਬਾਹਰ ਨਿੱਕਲੇ, ਮੇਰੀ ਬੇਟੀ ਤੇ ਨਣਾਨ ਪਿਛਲੀ ਬਾਰੀ ਰਾਹੀਂ ਨਿਕਲੇ ਹੋਣਗੇ। ਸਮਾਨ ਗੱਡੀ ਵਿੱਚੇ ਛੱਡ ਕੇ ਅਸੀਂ ਸੁਰੱਖਿਅਤ ਥਾਂ ਲੱਭਣ ਲੱਗੇ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ ਤੇ ਪਤਾ ਨਹੀਂ ਕਿੰਨੀਆਂ ਟੈਕਸੀਆਂ ਟਰੱਕ, ਬੱਸਾਂ ਧੂਹ-ਧੂਹ ਬਲਣ ਲੱਗੀਆਂ। ਅਸੀਂ ਹਨ੍ਹੇਰੇ ਵਿੱਚ ਇੱਕ ਦੂਸਰੇ ਦਾ ਹੱਥ ਫੜ ਕੇ ਜਿੱਧਰ ਨੂੰ ਰਾਹ ਦਿਸਦਾ ਸੀ, ਓਧਰ ਨੂੰ ਭੱਜਣ ਲੱਗੇ। ਸਾਡੇ ਨਾਲ ਹੋਰ ਲੋਕ ਵੀ ਜਾਨ ਬਚਾਉਣ ਲਈ ਬੱਜ ਰਹੇ ਸਨ। ਚੀਕ ਚਿਹਾੜੇ ਵਿੱਚ ਪਤਾ ਨਹੀਂ ਲੱਗ ਰਿਹਾ ਸੀ ਕਿ ਕਿੱਧਰ ਨੂੰ ਜਾਣਾ ਹੈ। ਭੱਜਦਿਆਂ ਨੂੰ ਸਾਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਅਸੀਂ ਕੀਹਦਾ ਹੱਥ ਫੜ ਕੇ ਭੱਜ ਰਹੇ ਹਾਂ, ਬੱਸ ਭੱਜੀ ਜਾ ਰਹੇ ਸਾਂ।
ਹੱਥ ਵਿੱਚ ਡਾਂਗਾਂ ਤਲਵਾਰਾਂ ਲਈ ਭੀੜ ਮੂਹਰਿਓਂ ਆਣ ਟੱਕਰੀ ਤੇ ਉਸ ਨੇ ਅੰਨ੍ਹੇ ਵਾਹ ਸਾਡੇ ਤੇ ਡਾਂਗਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਅਪਣੀ ਬੇਟੀ, ਪਤੀ, ਨਣਾਨ, ਭਤੀਜੀ, ਨੂੰ ਲੱਭਦੀ ਉੱਚੀ ਉੱਚੀ ਆਵਾਜ਼ਾਂ ਮਾਰਦੀ ਦੂਸਰੇ ਪਾਸੇ ਨੂੰ ਭੱਜਣ ਲੱਗੀ ਤਾਂ ਉਹੀ ਮਨੁੱਖੀ ਸਿਰਾਂ ਦੀ ਭੀੜ ਉਸ ਪਾਸੇ ਵੀ ਦੈਂਤ ਬਣ ਕੇ ਆ ਰਹੀ ਸੀ। ਪਤਾ ਨਹੀਂ ਕਿਸ ਨੇ ਭੀੜ ਵਿੱਚੋਂ ਮੇਰੀ ਬਾਂਹ ਫੜ ਕੇ ਭੀੜ ਤੋਂ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਸ ਦੇ ਮਗਰ ਘੜੀਸ ਹੁੰਦੀ ਚਲੀ ਗਈ। ਮੈਂ ਵਾਰ ਵਾਰ ਭੀੜ ਵਿੱਚੋਂ ਅਪਣੇ ਗੁਆਚੇ ਰਿਸ਼ਤੇਦਾਰ ਲੱਭਣ ਲਈ ਵਾਰ ਵਾਰ ਭੀੜ ਵੱਲ੍ਹ ਜਾਣ ਦੀ ਕੋਸ਼ਿਸ਼ ਕਰਦੀ, ਪਰ ਕੁੱਝ ਅਣਜਾਣ ਚਿਹਰੇ ਮੈਨੂੰ ਲੱਤਾਂ-ਬਾਹਾਂ ਤੋਂ ਚੁੱਕ ਕੇ ਸੁੰਨਸਾਨ ਖੇਤਾਂ ਵਿੱਚ ਲੈ ਗਏ। ਮੇਰੀਆਂ ਚੀਕਾਂ ਸੁਣਨ ਵਾਲਾ ਮੇਰੇ ਤੋਂ ਇਲਾਵਾ ਓਥੇ ਕੋਈ ਨਹੀਂ ਸੀ । ਮੈਨੂੰ ਉਹਨਾਂ ਦੀਆਂ ਗਾਲ਼ਾਂ ਵੀ ਚੰਗੀ ਤਰਾਂ ਨਹੀਂ ਸੀ ਸੁਣ ਰਹੀਆਂ। ਮੇਰੇ ਨੇੜੇ ਹੀ ਖੇਤਾਂ ਵਿੱਚ ਹੋਰ ਵੀ ਕਈ ਤਰਾਂ ਦੀਆਂ ਭਿਆਨਕ ਚੀਕਾਂ ਸੁਣਾਈ ਦੇ ਰਹੀਆਂ ਸਨ ਤੇ ਕੁੱਝ ਮਨੁੱਖੀ ਪ੍ਰਛਾਵੇਂ ਦਿਖਾਈ ਦੇ ਰਹੇ ਸਨ।
ਮੈਨੂੰ ਨਹੀਂ ਪਤਾ ਨਹੀਂ ਮੇਰੀ ਸਲਵਾਰ ਉਹਨਾਂ ਨੇ ਕਦੋਂ ਲਾਹ ਦਿੱਤੀ ਸੀ। ਲਾਹ ਦਿੱਤੀ ਸੀ ਜਾਂ ਲੱਤਾਂ ਬਾਹਾਂ ਮਾਰਦਿਆਂ ਲਹਿ ਗਈ ਸੀ। ਮੇਰੀ ਕਮੀਜ਼ ਦੀ ਮੇਰੇ ਜਿਸਮ ਤੇ ਸਿਰਫ ਬਾਂਹ ਹੀ ਬਚੀ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੰਨੇ ਜਣੇ ਸੀ, ਉਹ ਪੰਜ ਜਣੇ ਸੀ ਜਾਂ ਪੰਜਾਹ ਜਣੇ, ਮੈਨੂੰ ਕੁੱਝ ਵੀ ਨਹੀਂ ਪਤਾ। ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਹੋਸ਼ ਆਉਣ ਤੇ ਕਿਸੇ ਨੇੜਲੇ ਘਰ ਵੱਲ੍ਹ ਗਈ ਸੀ ਜਾਂ ਉਸ ਘਰ ਜਾ ਕੇ ਮੈਨੂੰ ਹੋਸ਼ ਆਈ ਸੀ।
ਅਜੇ ਸਵੇਰ ਨਹੀਂ ਹੋਈ ਸੀ, ਹੁਣ ਸ਼ਾਇਦ ਸਵੇਰ ਹੋਣੀ ਵੀ ਨਹੀਂ ਸੀ। ਮੇਰੇ ਜਿਸਮ ਤੇ ਅਜੀਬ ਜਿਹੇ ਕੱਪੜੇ ਸੀ। ਪਿੰਡ ਵਾਲੇ ਮੇਰੇ ਨਾਲ ਮੇਰੇ ਵਿਛੜੇ ਪਰਿਵਾਰ ਦੀ ਭਾਲ ਕਰ ਰਹੇ ਸੀ। ਮੈਨੂੰ ਯਕੀਨ ਸੀ ਮੇਰੇ ਪਰਿਵਾਰ ਦੇ ਕੁੱਝ ਮੈਂਬਰ ਤਾਂ ਮਾਰ ਹੀ ਦਿੱਤੇ ਹੋਣਗੇ। ਫਿਰ ਵੀ ਮੈਂ ਅੰਨ੍ਹਿਆਂ ਵਾਂਗ ਉਹਨਾਂ ਦੀ ਭਾਲ ਕਰ ਰਹੀ ਸੀ, ਕਿ ਜੇ ਹੋਰ ਕੁੱਝ ਨਹੀਂ ਤਾਂ ਉਹਨਾਂ ਦੀਆਂ ਲਾਸ਼ਾਂ ਹੀ ਮਿਲ ਜਾਣ।
ਸੜਕ ਕਿਨਾਰੇ ਇੱਕ ਢਾਬੇ ਤੇ ਕੁੱਝ ਪੁਲਿਸ ਵਾਲੇ ਖੜ੍ਹੇ ਸਨ ਤੇ ਕੁੱਝ ਲੋਕ। ਮੈਂ ਓਥੇ ਪੁੱਜੀ ਤਾਂ ਮੇਰਾ ਪਤੀ ਮੇਰੀ ਨਣਾਨ ਦੀ ਬਦਹਾਲ ਹਾਲਤ ਨਾਲ ਬੇਹਾਲ ਬਾਕੀ ਪਰਿਵਾਰ ਨੂੰ ਲੱਭ ਰਿਹਾ ਸੀ। ਮੇਰੀ ਹਾਲਤ ਵੇਖ ਕੇ ਉਸ ਕੋਲੋਂ ਰੋਇਆ ਵੀ ਨਹੀਂ ਗਿਆ ਤੇ ਮੁੱਖੋਂ ਚੀਕ ਵੀ ਨਹੀਂ ਨਿਕਲੀ। ਮੈਥੋਂ ਵੀ ਰੋਇਆ ਨਹੀਂ ਗਿਆ ਤੇ ਚੀਕ ਵੀ ਸੰਘ ਵਿੱਚ ਹੀ ਦੱਬ ਕੇ ਰਹਿ ਗਈ। ਨਣਾਨ ਮੇਰੀ ਏਨੀ ਡਰੀ ਹੋਈ ਸੀ ਕਿ ਉਹ ਸਾਨੂੰ ਵੀ ਪਹਿਚਾਣ ਨਹੀਂ ਸੀ ਰਹੀ। ਕਿਸੇ ਨੂੰ ਵੀ ਨੇੜੇ ਨਹੀਂ ਸੀ ਆਉਣ ਦੇ ਰਹੀ।
ਹਨ੍ਹੇਰੇ ਵਿੱਚੋਂ ਸੜਕ ਵੱਲ੍ਹ ਨੂੰ ਦੋ ਪ੍ਰਛਾਵੇਂ ਤੁਰੇ ਆਉਂਦੇ ਦਿਖਾਈ ਦਿੱਤੇ। ਮੈਂ ਅਜੇ ਅਪਣੀ ਬੇਟੀ ਤੇ ਭਤੀਜੀ ਬਾਰੇ ਪੁੱਛਣ ਹੀ ਲੱਗੀ ਸੀ ਕਿ ਉਹ ਦੋਵੇਂ ਪ੍ਰਛਾਵੇਂ ਸਾਡੇ ਨੇੜੇ ਆ ਕੇ ਸੜਕ ਤੇ ਸ਼ਾਂਤ ਖਲੋ ਗਏ, ਜਿਵੇਂ ਪੁੱਛ ਰਹੇ ਹੋਣ ਕਿ ਤੁਹਾਡੇ ਨਾਲ ਵੀ ਆਹੀ ਕੁਛ ਹੋਇਆ ਹੈ ਜਾਂ ਇਸ ਤੋਂ ਘਟਕੇ? ਇਸ ਤੋਂ ਵਧਕੇ ਤਾਂ ਭਲਾ ਹੋਰ ਕੀ ਹੋ ਸਕਣਾ ਸੀ। ਦੋਵਾਂ ਨੂੰ ਘੁੱਟ ਕੇ ਜੱਫੀ ਵਿੱਚ ਲੈ ਕੇ ਮੈਂ ਕਿੰਨੀ ਹੀ ਦੇਰ ਸਿਸਕੀਆਂ ਭਰਦੀ ਰਹੀ। ਜਦੋਂ ਕੁੱਝ ਲੋਕਾਂ ਨੇ ਉਹਨਾਂ ਦੇ ਸਰੀਰ ਤੇ ਕੰਬਲ ਦਿੱਤੇ ਤਾਂ ਮੈਨੂੰ ਅਹਿਸਾਸ ਹੋਇਆ ਉਹਨਾਂ ਦੇ ਸਰੀਰ ਤੇ ਪਾਟੀ ਲੀਰ ਵੀ ਨਹੀਂ ਸੀ। ਜਵਾਨ ਧੀਆਂ ਮਾਂ-ਬਾਪ ਦੇ ਸਾਹਮਣੇ ਅਲਫ ਨੰਗੀਆਂ ਖੜ੍ਹੀਆਂ ਸਨ ਤੇ ਕਿਸੇ ਦੇ ਵੀ ਚਿਹਰੇ ਤੇ ਕੋਈ ਭਾਵ ਨਹੀਂ ਸੀ ਬਣ ਰਹੇ।
ਪੁਲਿਸ ਨੇ ਬਦਨਾਮੀ ਦਾ ਡਰ ਦੇ ਕੇ ਜ਼ੁਬਾਨ ਬੰਦ ਰੱਖਣ ਦਾ ਕਹਿ ਕੇ ਸਾਨੂੰ ਸਾਡੇ ਟਿਕਾਣੇ ਭੇਜਣ ਦਾ ਪ੍ਰਬੰਧ ਕਰ ਦਿੱਤਾ ਸੀ। ਅੱਜ ਇੱਕ ਹਫਤਾ ਹੋ ਗਿਆ ਹੈ ਇਹ ਵਾਕਿਆ ਹੋਏ ਨੂੰ। ਅਖਬਾਰਾਂ ਵਿੱਚ ਚਰਚਾ ਚੱਲ ਰਹੀ ਹੈ। ਹੋ ਸਕਦਾ ਹੈ ਜਾਟਾਂ ਨੂੰ ਰਾਖਵਾਂਕਰਣ ਮਿਲ ਗਿਆ ਹੋਵੇ। ਜੇ ਨਾ ਵੀ ਮਿਲਿਆ ਹੋਵੇ ਤਾਂ ਹੁਣ ਸਾਇਦ ਉਹਨਾਂ ਨੂੰ ਲੋੜ ਵੀ ਨਹੀਂ ਰਹੀ ਹੋਵੇਗੀ।
ਮੇਰੀ ਬੇਟੀ ਤੇ ਭਤੀਜੀ ਅਪਣੀ ਚੰਚਲਤਾ ਗੁਆ ਚੁੱਕੀਆਂ ਹਨ ਅਤੇ ਅਪਣਾ ਕੁਆਰਪਨ ਵੀ। ਨਣਾਨ ਮੇਰੀ ਅਜੇ ਵੀ ਮੰਜੇ ਤੇ ਹੈ ਤੇ ਡਰ ਕੇ ਚੀਕਾਂ ਮਾਰਨ ਲੱਗ ਜਾਂਦੀ ਹੈ, ਰਾਤ ਨੂੰ ਸੁੱਤੀ ਹੋਈ ਉੱਠ ਕੇ ਭੱਜਣ ਲੱਗਦੀ ਹੈ।
ਮੇਰਾ ਪਤੀ ਸਾਡੀਆਂ ਵਾਪਸੀ ਦੀਆਂ ਟਿਕਟਾਂ ਲੈ ਆਇਆ ਹੈ। ਅਸੀਂ ਜਿਹਨਾਂ ਨੇ ਹਮੇਸ਼ਾ ਇਕੱਠਿਆਂ ਡਾਇਨੰਗ ਟੇਬਲ ਤੇ ਰੋਟੀ ਖਾਧੀ ਸੀ, ਹੁਣ ਜਦੋਂ ਲੋੜ ਹੁੰਦੀ ਹੈ, ਬੁਰਕੀ ਤੋੜ ਕੇ ਲੰਘਾ ਲੈਂਦੇ ਹਾਂ। ਪਿਛਲੇ ਹਫਤੇ ਤੋਂ ਸਾਡੇ ਵਿੱਚੋਂ ਕਿਸੇ ਨੇ ਵੀ ਕਿਸੇ ਨੂੰ ਵੀ ਰੋਟੀ ਲਈ ਸੁਲ੍ਹਾ ਨਹੀਂ ਮਾਰੀ। ਸਾਡੇ ਰਿਸ਼ਤੇਦਾਰਾਂ ਨੂੰ ਨਹੀਂ ਪਤਾ ਕਿ ਅਸੀਂ ਇੰਡੀਆ ਆਏ ਹੋਏ ਹਾਂ ਤੇ ਨਾਂਹੀ ਕਦੇ ਉਹਨਾਂ ਨੂੰ ਪਤਾ ਲੱਗੇਗਾ। ਮੇਰਾ ਬੇਟਾ ਜਿਸਨੂੰ ਮੈਂ ਸਮਝਦੀ ਸੀ ਕਿ ਅਜੇ ਬਹੁਤ ਛੋਟਾ ਹੈ, ੧੦ ਸਾਲ ਦੀ ਉਮਰੇ ਹੀ ਸਿਆਣਾ ਹੋ ਗਿਆ ਹੈ ਤੇ ਸਾਨੂੰ ਦਿਲਾਸਾ ਦਿੰਦਾ ਹੋਇਆ ਕਹਿੰਦਾ ਹੈ "ਵੀ ਵਿੱਲ ਨੈਵਰ ਵਿਜ਼ਿਟ ਇੰਡੀਆ।"
Source: Unknown